ਫੁੱਲ ਬਣ ਭੌਰਿਆ ਨੂੰ ਨਿਤ ਭਰਮਾਉਂਦੇ


ਫੁੱਲ ਬਣ ਭੌਰਿਆ ਨੂੰ ਨਿਤ ਭਰਮਾਉਂਦੇ
ਮਹਿਕਾਂ ਜਰਾ ਹਵਾ ‘ਚ ਖਿੰਡਾਓ ਤਾਂ ਸਹੀ

ਪੱਥਰਾਂ ਨੂੰ ਨਿਤ ਤੁਸੀਂ ਕਰਦੇ ਸਲਾਮਾਂ
ਰੂਹ ਵਾਲਿਆਂ ਦੇ ਕੋਲ ਆਓ ਤਾਂ ਸਹੀ

ਮੰਗੇ ਹੁਣ ਜਗਦੇ ਬਨੇਰਿਆਂ ਤੇ ਦੀਵੇ
ਪਿਆਰ ਵਾਲਾ ਤੇਲ ਫਿਰ ਪਾਓ ਤਾਂ ਸਹੀ

ਚੂੜੀਆਂ ਕਲਾਈ ਵਿਚ ਰਹੇ ਛਣਕਾਉਂਦੇ
ਪਿਆਰ ਤੋੜ ਭੰਨ ਕੇ ਕਢਾਓ ਤਾਂ ਸਹੀ

ਖੁਸ਼ਆਮਦੀਦ ਤੁਸੀਂ ਚਾਹੋ ਸਦਾ ਹੋਵੇ
ਰੂਹ ਨਾਲ ਵਿਹੜੇ ਕਦੀ ਆਓ ਤਾਂ ਸਹੀ

ਭਟਕ ਰਹੀ ਏਂ ਇੱਕ ਬੱਦਲਾਂ ਤੋਂ ਕਣੀ
ਪਿਆਸ ਫਿਰ ਰੂਹਾਂ ਦੀ ਬੁਝਾਓ ਤਾਂ ਸਹੀ

ਵਫ਼ਾ ਫਿਰ ਜਿਤ ਜਾਏ ਬੇਵਫਾਈ ਉੱਤੇ
ਹੀਰ ਸੋਹਣੀ ਸੱਸੀ ਬਣ ਜਾਓ ਤਾਂ ਸਹੀ

ਹਸ਼ਰਾਂ ਤੀਕ ਕੋਈ ਯਾਦ ਕਿੱਸੇ ਰੱਖੇ
ਯੋਗ ਸੋਹਲ ਇਸਦੇ ਬਣਾਓ ਤਾਂ ਸਹੀ

ਆਰ.ਬੀ.ਸੋਹਲ​
 
Top