ਫਿਰ ਤੋਂ ਫੌਜਾਂ ਚੜ ਆਈਆਂ

→ ✰ Dead . UnP ✰ ←

→ Pendu ✰ ←
Staff member
ਫਿਰ ਤੋਂ ਫੌਜਾਂ ਚੜ ਆਈਆਂ, ਮੇਰੇ ਤਖਤ ਦਿੱਤੇ ਨੇ ਢਾਹ
ਅਧਮੋਈ ਮੈਨੂੰ ਕਰ ਗਏ, ਮੇਰੇ ਪੀ ਲਏ ਵੈਰੀਆਂ ਸਾਹ!

ਮੈਂ ਰੋਂਦੀ ਧਰਤ ਪੰਜਾਬ ਦੀ, ਹਾਏ ਬਹਿ ਗਈ ਪੁੱਤ ਮਰਵਾ
ਘਰ ਬਾਰ ਉੱਜੜ ਗਏ, ਬੈਠੀ ਸਿਵਿਆਂ ਵਿੱਚ ਮੰਜੀ ਡਾਹ!

ਤਰਸ ਕਿਸੇ ਨਾ ਕਰਿਆ, ਮੇਰੀ ਲੋਕੋ ਸੁਣੀ ਕਿਸੇ ਨਾ ਧਾਹ
ਮੈਨੂੰ ਸਿੱਧਰੀ ਨੂੰ ਸਮਝ ਨਾ ਆਏ, ਚੰਦਰੀ ਦਿੱਲੀ ਦੇ ਦਾਅ!

ਮੈਂ ਫਿਕਰਾਂ ਦੇ ਵਿੱਚ ਡੁੱਬ ਗਈ, ਿਰਹਾ ਨਾ ਦਿਲ ਨੂੰ ਚਾਅ
ਟੈਕਾਂ ਤੇ ਚੜਕੇ ਲੋਕੀ ਨੱਚਦੇ, ਮੈਂ ਪੁੱਛਦੀ ਫਿਰਾ ਗੁਨਾਹ!

ਮੇਰੇ ਜਾਏ ਦਿੱਲੀ ਵਿੱਚ ਕੋਹੇ, ਧੀਆਂ ਨਾਲ ਜ਼ਬਰ ਜਿਨਾਹ
ਹਰਜ਼ਾਨੇ ਵਿੱਚ ਮਿਲੇ ਰੁਪਈਏ, ਹੁਣ ਦੱਸ ਮੈਨੂੰ ਕੀ ਭਾਅ?

ਭੀੜ ਵਿੱਚ ਮੇਰਾ ਕਤਲ ਹੋਇਆ, ਲੱਭਿਆ ਨਾ ਕੋਈ ਗਵਾਹ
ਪੈਡੇਂ ਬੜੇ ਸੀ ਬਿਖੜੇ, ਤੇ ਬੜੇ ਉਬੜ ਖਾਬੜ ਰਾਹ!

ਮੇਰੀ ਹਿੱਕ ਤੇ ਤਾਰਾਂ ਲਾ ਕੇ, ਪਹਿਲਾ ਖੋਇਆ ਮੈਥੋਂ ਝਨਾਅ
ਚੰਡੀਗੜ ਵਸਾਉਣ ਲਈ, ਕੀਤਾ ਪੁਆਧ ਵੀ ਮੇਰਾ ਤਬਾਹ!

ਮੈਂ ਤਖਤਾਂ ਦੀ ਕਦੇ ਮਾਲਕ ਸੀ, ਮੇਰੇ ਵਗਦੇ ਸੀ ਦਰਿਆ
ਹੁਣ ਬੰਜ਼ਰ ਮੇਰੀ ਜ਼ਮੀਨ ਏ, ਜ਼ਹਿਰੀ ਹੋ ਗਈ ਮੇਰੀ ਹਵਾ!

ਮੇਰੇ ਅਣਖੀ ਪੱੁਤ ਅਕਾਲੀ ਸੀ, ਉਹ ਵੀ ਲਏ ਲਾਲਚ ਨੇ ਖਾ
ਹਾਕਮ ਦੀ ਜੁੱਤੀ ਚੱਟ ਆਏ, ਹੁਣ ਦੇਣ ਮੱੁਛਾਂ ਨੂੰ ਤਾਅ!


ਜੁਗਰਾਜ ਸਿੰਘ​
 
Top