ਫ਼ੁਰਸਤ

#m@nn#

The He4rt H4ck3r
ਕਦੇ ਮੈਨੂੰ ਕਦੇ ਮੇਰੇ ਯਾਰ ਨੂੰ ਫ਼ੁਰਸਤ ਨਹੀਂ।
ਕਦੇ ਹੋਠਾਂ ਨੂੰ ਕਦੇ ਰੁਖ਼ਸਾਰ ਨੂੰ ਫ਼ੁਰਸਤ ਨਹੀਂ।
ਦੇ ਰਿਹਾ ਗੋਲੀ ਤੇ ਗੋਲੀ ਡਾਕਟਰ ਹੈ ਰਾਤ ਦਿਨ,
ਫਿਰ ਵੀ ਮਰਨ ਦੇ ਲਈ ਬੀਮਾਰ ਨੂੰ ਫ਼ੁਰਸਤ ਨਹੀਂ।
ਕਤਲ ਗਾਹੇ ਜ਼ੁਲਫ਼ ਦੇ ਬਾਹਰ ਖੜੇ ਦੋ ਚਾਰ ਬੁੱਤ,
ਅਤੇ ਅੰਦਰ ਦੌਰ ਦੇ ਫ਼ਨਕਾਰ ਨੂੰ ਫ਼ੁਰਸਤ ਨਹੀਂ।
ਖਸਮ ਹੁੰਦਾ ਇੱਕ ਹੀ ਜੇਕਰ ਤਾਂ ਇਹ ਲੈਂਦੀ ਨਿਭਾ,
ਏਨੇ ਸਿਰ ਦੇ ਤਾਜ ਨੇ, ਸਰਕਾਰ ਨੂੰ ਫ਼ੁਰਸਤ ਨਹੀਂ।
ਪਿਆਰ ਦੀ ਇੱਕ ਨਿਗ੍ਹਾ ਫੇਰੇ ਮੇਰੇ ਵੱਲ ਕਿਸ ਤਰ੍ਹਾਂ?
ਪੋਤੀ ਪੋਤੇ ਤੋਂ ਹੀ ਮੇਰੀ ਨਾਰ ਨੂੰ ਫ਼ੁਰਸਤ ਨਹੀਂ।
ਰੋਜ਼ ਦਾਰੂ ਮੁਰਗਾ ਮੱਛੀ ਦੇਣਾ ਇਸ ਦਾ ਫ਼ਰਜ਼ ਹੈ,
ਚੋਰਾਂ ਦੀ ਸੇਵਾ ਤੋਂ ਥਾਣੇਦਾਰ ਨੂੰ ਫ਼ੁਰਸਤ ਨਹੀਂ।
ਐਕਟ੍ਰੈਸ ਦੀ ਨੰਗੀ ਫੋਟੋ ਛਪਣ ਲਈ ਵਕਤ ਹੈ,
ਚੰਗੀਆਂ ਖ਼ਬਰਾਂ ਲਈ ਅਖ਼ਬਾਰ ਨੂੰ ਫ਼ੁਰਸਤ ਨਹੀਂ।
ਭੱਟ ਕਹਿੰਦਾ ਸੀ ਕਿ 'ਪੰਛੀ' ਤੂੰ ਵੀ ਆ ਗੁਜਰਾਤ ਵੱਲ,
ਮੈਂ ਤੁਨਕ ਕੇ ਕਹਿੰਦਾ ਸੀ ਸਰਦਾਰ ਨੂੰ ਫ਼ੁਰਸਤ ਨਹੀਂ।


writer unknown
 
Top