ਫਲਸਤੀਨੀ ਔਰਤ

ਮੈਂ ਨਹੀਂ ਅੱਗੇ ਤੁਰਨਾ
ਕੁਝ ਪਿਆ ਰਸਤੇ।

ਇਹ ਕੋਈ ਔਰਤ ਜਾਪਦੀ
ਕੱਪੜੇ ਨਾ ਤਨ ਉੱਤੇ।

ਨਹੁੰਦਰਾਂ ਨਾਲ ਵਲੂੰਦਰ ਗਏ
ਸਰੀਰ ਜਿਸਦਾ ਕੁੱਤੇ।

ਆਖਰ ਇਹ ਔਰਤ ਕੌਣ
ਕੌਣ ਇਸਦਾ ਖਸਮ
ਹੈ ਕੌਣ ਜਾਤ ਦੀ
ਕਿਹੜਾ ਹੈ ਧਰਮ
ਬਰਾਦਰੀ ਦਾ ਨਾਮ ਕੌਈ
ਕੈਸੇ ਕਰਦੀ ਕਰਮ।

ਵੱਸਦਾ ਸੀ ਘਰ ਜਿਹੜਾ
ਖੋਲ਼ੇ ਬਣਿਆ ਪਿਆ
ਹੱਸਦਾ ਇਹਦਾ ਨੰਨਾ ਪੁੱਤਰ
ਟੋਟੇ ਹੋ ਗਿਆ
ਸੰਸਾਰ ਇਹਦੇ ਅੱਗ ਲਾਕੇ
ਕਿੰਨਾਂ ਬਦਲਾ ਲਿਆ।

ਬਦਸ਼ਗਨੀਂ ਪਹਿਲਾਂ ਹੀ ਹੋਈ
ਲਾਲ ਚੂੜਾ ਟੁੱਟਿਆ
ਮੋਇਆ ਇਹਦਾ ਖਸਮ
ਚੀਰ ਚੋਂ ਸੰਧੂਰ ਉੱਡਿਆ
ਹੋਏ ਇਸਤੇ ਅਨੇਕਾਂ ਜੁਲਮ
ਕਿ ਹਮਲ ਡਿੱਗਿਆ।

ਕਿੰਨੇ ਜਣਿਆਂ ਇਹਦੇ ਨਾਲ
ਮੂੰਹ ਕਾਲ਼ਾ ਕੀਤਾ
ਜਿੰਦਾ ਲਾਸ਼ ਨੇ ਜਬਰਦਸਤੀ
ਸਬਰ ਪਿਆਲਾ ਪੀਤਾ
ਇਹ ਲੁੱਟੀ ਜਾਂਦੀ ਰਹੀ
ਜ਼ਖ਼ਮ ਕਿਸੇ ਨਾ ਸੀਤਾ।

ਬਚ ਵੀ ਸਕਦੀ ਇਹ
ਔਖਾ ਬਹੁਤ ਕਹਿਣਾ
ਕਿਰਿਆ ਕਰਮ ਕਰ ਦਿਓ
ਵੇਚਕੇ ਗੱਟਾ ਗਹਿਣਾ
ਮਕਬਰਾ ਕਿਸੇ ਕੀ ਬਣਾਉਣਾ
ਚੂਨੇ ਖੁਣੋਂ ਢਹਿਣਾਂ।

ਇਹ ਮਾਂ ਫਲਸਤੀਨ ਹੈ
ਲੁਟਾਈ ਬੈਠੀ ਇੱਜਤ!
ਜਲਾਵਤਨ ਹੋਏ ਪੁੱਤਰ ਇਸਦੇ
ਕਰਦੇ ਦੁਸ਼ਮਣ ਇੱਲਤ
ਸਾੜਕੇ ਸ਼ਰਨਾਰਥੀ ਦਾ ਤੰਬੂ
ਦੇਂਦੇ ਇਹਨੂੰ ਜਿੱਲਤ।

ਚਾਰੇ ਪਾਸੇ ਪਹਿਰੇ ਲੱਗੇ
ਦੁਸ਼ਮਣਾਂ ਵਲ਼ਿਆ ਭਿਆਣਾ
ਜਾਨ ਤਲੀ ਉੱਤੇ ਰੱਖਕੇ
ਇਸਨੂੰ ਬਬਾਣ ਚੜ੍ਹਾਣਾਂ
ਠੋਕਰਾਂ ਤੋਂ ਬਚਾਕੇ ਇਹਦਾ
ਸਰੀਰ ਇੱਥੋਂ ਚੁੱਕ ਲਿਜਾਣਾ।

ਇਹਦਾ ਸੱਚੇ ਪੁੱਤਰਾਂ ਵਾਂਗ
ਮੈਂ ਸੰਸਕਾਰ ਕਰਾਂਗਾ
ਮੋਈ ਹੋਈ ਦੀ ਮਾਂਗ
ਵਿੱਚ ਸੰਧੂਰ ਭਰਾਂਗਾ
ਖਸਮ ਮਲਬਿਓਂ ਇਹਦਾ ਮੋਇਆ
ਬਾਹਰ ਕੱਫ ਲਵਾਂਗਾ।

ਟੋਟੇ ਚੁੱਕਕੇ ਨੰਨੇ ਦੇ
ਦੁਨੀਆਂ ਨੂੰ ਲਲਕਾਰਾਂਗਾ
ਜੇ ਇਨਸਾਫ਼ ਨਾ ਮਿਲਿਆ
ਲੜ੍ਹਕੇ ਮਰ ਦਿਖਾਵਾਂਗਾ
ਪਰ ਇਜਰਾਈਲ ਦੇ ਖੱਫ਼ਣ ਵਿੱਚ
ਕਿੱਲ ਬਣ ਜਾਵਾਂਗਾ।

ਫਲਸਤੀਨੀ ਔਰਤ ਦਾ ਕਰਜਾ
ਤੇਰੇ ਸਿਰ ਦੁਨੀਆਂ!
ਇਹਨੂੰ ਕਬਰ ਜੋਗੀ ਜਗ੍ਹਾ ਦਿਵਾਉਣੀ
ਤੇਰੇ ਸਿਰ ਦੁਨੀਆਂ
ਜਲਾਵਤਨ ਹੋਏ ਪੁੱਤਰ ਵਸਾਉਣੇ
ਤੇਰੇ ਸਿਰ ਦੁਨੀਆਂ।


writer:- kaka gill
 
ਕਿੰਨੇ ਜਣਿਆਂ ਇਹਦੇ ਨਾਲ
ਮੂੰਹ ਕਾਲ਼ਾ ਕੀਤਾ
ਜਿੰਦਾ ਲਾਸ਼ ਨੇ ਜਬਰਦਸਤੀ
ਸਬਰ ਪਿਆਲਾ ਪੀਤਾ
ਇਹ ਲੁੱਟੀ ਜਾਂਦੀ ਰਹੀ
ਜ਼ਖ਼ਮ ਕਿਸੇ ਨਾ ਸੀਤਾ।:wah:wah
 
ਕਿੰਨੇ ਜਣਿਆਂ ਇਹਦੇ ਨਾਲ
ਮੂੰਹ ਕਾਲ਼ਾ ਕੀਤਾ
ਜਿੰਦਾ ਲਾਸ਼ ਨੇ ਜਬਰਦਸਤੀ
ਸਬਰ ਪਿਆਲਾ ਪੀਤਾ
ਇਹ ਲੁੱਟੀ ਜਾਂਦੀ ਰਹੀ
ਜ਼ਖ਼ਮ ਕਿਸੇ ਨਾ ਸੀਤਾ।:wah:wah



:) shukriya ji menu v eh lines bhut sohniya lagiya
 
Top