ਫਰਕ

ਫਰਕ ਦਿਲਾਂ ਵਿਚ ਪੈ ਜਾਂਦੇ ਨੇ , ਸੱਜਣ ਦਿਲ ਤੋਂ ਲਹਿ ਜਾਂਦੇ ਨੇ...
ਓਹ ਡੂਂਗੇ ਰਿਸ਼ਤੇ ਨਾਲ ਸਮੇ ਦੇ , ਨਾਂ ਦੇ ਈ ਰਿਸ਼ਤੇ ਰਹਿ ਜਾਂਦੇ ਨੇ...
ਨਾਲ ਮਰਾਂਗੇ ਕਹਿੰਦੇ ਜਿਹੜੇ , ਜਦ ਪੈਂਦੇ ਜਿੰਦਗੀ ਦੇ ਝੇੜੇ ,,,
ਓਹ ਕਿਸਤੋਂ ਕਿਨਾ ਫਾਇਦਾ ਮੈਨੂ , ਗਿਣਤੀ ਦੇ ਵਿਚ ਪੈ ਜਾਂਦੇ ਨੇ...
ਆਪਣਿਆ ਤੋਂ ਬਚ ਨਹੀ ਹੁੰਦਾ , ਗੈਰਾਂ ਦੇ ਵਿਚ ਰਚ ਨਹੀ ਹੁੰਦਾ ,,,
ਧੰਨ ਦੇ ਲੋਕੀਂ ਜੱਗ ਦੀਆਂ ਜਿਹੜੇ , ਸਾਰੀਆਂ ਮਾਰਾਂ ਸਹਿ ਜਾਂਦੇ ਨੇ...
ਕਰਮਾ ਵਾਲੀ ਕੋਈ ਕੋਈ , ਜਿਸ ਖੁੰਡ ਜੰਮੀ ਓਸੇ ਮੋਈ ,,,
ਨਹੀ ਤੇ ਡਾਂਗਾਂ ਵਾਲੇ ਆ ਕੇ , ਬੁਚੜ ਖਾਨੇ ਲੈ ਜਾਂਦੇ ਨੇ...
ਓਹ "ਸੰਗਤਾਰ" ਨੇ ਵਿਰਲੇ ਵਿਰਲੇ , ਕਿਰਲਿਆਂ ਵਾਂਗੂ ਸਾਰੇ ਫਿਰ ਲਏ ,,,
ਬਿੱਲੀ ਮਾਰਾਂ ਤੋਂ ਵੀ ਬਚ ਗਏ , ਮੁੱਲ ਕਲਾ ਦੇ ਪੈ ਜਾਂਦੇ ਨੇ...

 
Top