ਪੱਥਰ

bhandohal

Well-known member
ਕਰਦੀ ਸੀ ਪਿਆਰ ਜਿੰਨਾ ਓਨਾਂ ਹੀ ਸੀ ਲੜਦੀ
ਸਾੜਦੀ ਸੀ ਮੈਨੂੰ ਨਾਲੇ ਆਪ ਖ਼ੁਦ ਸੜਦੀ ,
ਰੋ ਰੋ ਕੇ ਹਾਲੋਂ ਉਹ ਬੇਹਾਲ ਹੋ ਜਾਂਦੀ ਸੀ
ਸਾਂਵਲੀ ਜੀ ਕੁੜੀ ਯਾਰੋ ਲਾਲ ਹੋ ਜਾਂਦੀ ਸੀ ,
ਹਿੱਕ ਨਾਲ ਲਾ ਕੇ ਉਹਦਾ ਮੁੱਖ ਚੁੰਮ ਲੈਂਦਾ ਸੀ
ਉਹਦਾ ਦਿੱਤਾ ਹਰ ਇੱਕ ਦੁੱਖ ਚੁੰਮ ਲੈਂਦਾ ਸੀ ,
ਪਲ ਵਿੱਚ ਰੁੱਸਦੀ ਤੇ ਪਲ ਵਿੱਚ ਮੰਨਦੀ
ਦਿਲ ਵਾਲੇ ਬੂਹੇ ਉੱਤੇ ਨਿੰਮ ਰੋਜ਼ ਬੰਨਦੀ ,
ਆਖਦੀ ਸੀ ਏਨੇ ਆਪਾਂ ਸੁਪਨੇ ਸਜਾਈਏ ਨਾ ,
ਲਗਦਾ ਏ ਡਰ ਗੁੱਗੂ ਜੁਦਾ ਹੋ ਜਾਈਏ ਨਾ...!
ਹੋਇਆ ਇਹੋ ਫੇਰ ਉਹ ਜੁਦਾ ਹੋ ਗਈ
ਨਿੱਕੀ ਜਿਹੀ ਕੁੜੀ ਹੀ ਖੁਦਾ ਹੋ ਗਈ
ਅੰਤ ਸਾਡੇ ਪਿਆਰ ਦਾ ਜੁਦਾਈ ਹੋ ਗਿਆ
ਮੈਂ ਓਸ ਦਿਨ ਤੋਂ ਸ਼ੁਦਾਈ ਹੋ ਗਿਆ
ਕੱਟੇ ਨੰਹੁ ਕੰਘੀ ਵਾਹੇ ਵਾਲ ਸਾਂਭ ਲਏ ਮੈਂ
ਉਹਦੇ ਨਾਲ ਬੀਤੇ ਹੋਏ ਸਾਲ ਸਾਂਭ ਲਏ ਮੈਂ
ਹੁਣ ਕਿੱਥੇ ਵੱਸਦੀ ਏ ਕਿਹੜੇ ਹਾਲ ਰਹਿੰਦੀ ਏ..!
ਮੈਨੂੰ ਹਰ ਚਿਹਰੇ ਵਿੱਚ ਉਹਦੀ ਭਾਲ ਰਹਿੰਦੀ ਏ
ਦਿਲ ਹੈ ਕਿ ਭਾਵੇਂ ਹੁਣ ਪੱਥਰ ਜਾ ਹੋ ਗਿਆ
ਮੈ ਸਿਰੋਂ ਪੈਰਾਂ ਤੱਕ ਸੱਥਰ ਜਾ ਹੋ ਗਿਆ..!
ਏਨੀ ਹੈ ਕਹਾਣੀ ਮੇਰੀ ਏਨੀ ਮੇਰੀ ਬਾਤ ਏ
ਜਾਗਦੇ ਹੀ ਰਹਿਣਾ ਏ ਜ਼ਿੰਦਗੀ ਦੀ ਰਾਤ ਏ...!

by raj bai :(
 
Top