ਪੱਗੜੀ

jaggi37

Member
ਪੱਗੜੀ ਪੰਜ ਸੱਤ ਗਜ਼ ਦਾ ਕੱਪੜਾ ਨਹੀਂ,
ਇਹ ਸਿਰ ਸ਼ਿਂਗਾਰ ਪੰਜਾਬੀਆ ਦਾ.
ਅਣਖ, ਇੱਜ਼ਤ, ਗੈਰਤ ਦਾ ਇਹ ਗਹਿਣਾ,
ਪੱਗ ਦੇ ਨਾਲ ਪਿਆਰ ਪੰਜਾਬੀਆ ਦਾ.
ਇਹਦੀ ਸ਼ਾਨ ਹਮੇਸ਼ਾ ਉੱਚੀ ਕਰਨ ਲਈ,
ਜੋਧਿਆ ਹੱਸ ਜਵਾਨੀਆ ਵਾਰੀਆ ਨੇ.
ਝਲਮਣ ਸਿਂਘ ਢਂਡਾ ਮਾਣ ਦੇ ਨਾਲ ਕਹਿਂਦਾ,
ਪੱਗ ਦੇ ਨਾਲ ਸਤਿਕਾਰ ਪੰਜਾਬੀਆ ਦਾ
 
Top