ਪੰਜਾਬ ਰਾਣੀ

ਆਪੇ ਘੁੰਡ ਉੱਠਾ ਕੇ, ਸਿਰ ਮੇਰਾ ਮੇਰਾ ਆਪੇ ਹੀ ਝੁੱਕ ਜਾਵੇ,
ਕਿ ਤੁਰਿਆ ਪੰਜਾਬ ਰਾਣੀ ਦਾ ਸਭਿਆਚਾਰ ਕਿਧਰ ਨੂੰ ਜਾਵੇ,

ਝੱਟ ਬੈਠ ਫਰੋਲ ਜੇ ਵੇਖੀਏ ਸਾਡੇ ਕੋਲ ਬੱਚਦਾ ਕੁੱਜ ਵੀ ਨਹੀਂ,
ਨਾਂ ਹੀ ਪਿੱਛਲਾ ਪਿਆਰ, ਮੋਹਬੱਤਾਂ, ਸੱਚਦਾ ਕੁੱਜ ਵੀ ਨਹੀਂ,
ਨਾਂ ਹੀ ਓਹ ਨੇਂ ਹੀਰਾਂ ਤੇ ਨਾਂ ਰਾਂਝੇ ਲਭਦੇ ਨੇਂ
ਗੀਤ-ਰਿਕਾਰਡ ਵੀ ਬਹੁਤੇ ਮਤਲਬੋਂ ਵਾਂਝੇ ਲਗਦੇ ਨੇਂ
ਇਹ ਹੁਣ ਢਲਦਾ ਸੂਰਜ ਡਰਾਉਣੇ ਸੁਪਨਿਆਂ ਵਾਂਗ ਸਤਾਵੇ
ਕਿ ਤੁਰਿਆ ਪੰਜਾਬ ਰਾਣੀ ਦਾ ਸਭਿਆਚਾਰ ਕਿਧਰ ਨੂੰ ਜਾਵੇ,

ਸ਼ਰਬਤੋਂ ਵੀ ਜੋ ਮਿੱਠਾ ਸੀ, ਅੱਜ ਕੌੜ ਮੰਨ ਗਿਆ ਪਾਣੀ,
ਜੋ ਹੱਸਦੇ-ਵੱਸਦੇ ਸੋਨਾ ਉਘਲੇ, ਚਲੀ ਗਈ ਕਿਰਸਾਣੀ,
ਕਦੇ ਮੇਲੇ-ਢਾਣੀਆਂ ਨਾਲ ਸ਼ੁਰੂ ਸੰਨ, ਵਿਸਾਖੀਆਂ ਬੀਤ ਗਈਆਂ,
ਜੱਟ ਦੇ ਮੂੰਹ ਤੇ ਸੀ ਖੁਸ਼ਹਾਲੀਆਂ, ਬਣ ਇਤਿਹਾਸੀ ਰੀਤ ਗਈਆਂ,
ਬੰਨ੍ਹ ਕੇ ਪੰਡਾਂ ਓਸ ਕਣਕ ਦੀਆਂ ਕੇਹੜੇ ਹੜ੍ਹਅੰਬੇ ਚ' ਲਾਵੇ
ਹੜ੍ਹਅੰਬਾ = (ਜਿਹੜੀ ਮਸ਼ੀਨ ਇੱਕੋ ਸਮੇਂ ਦਾਣੇ ਤੇ ਤੂੜੀ ਬਣਾਉਂਦੀ ਹੈ)
ਕਿ ਤੁਰਿਆ ਪੰਜਾਬ ਰਾਣੀ ਦਾ ਸਭਿਆਚਾਰ ਕਿਧਰ ਨੂੰ ਜਾਵੇ,

ਗਭਰੂ ਤੇ ਮੁਟਿਆਰਾਂ ਹੁਣ ਹੋ ਗਏ, ਨਵੇਂਪੰਨ ਦੇ ਘੋਰ੍ਹ ਸ਼ਿਕਾਰੀ,
ਇਤਿਹਾਸ ਪੜ੍ਹਨੇ ਦੀ ਥਾਂ ਸਮਾਂ ਲੰਘੇ, ਵਿੱਚ ਝੂਠੀ ਕੌਲ- ਕਰਾਰੀ,
ਮੋਢ੍ਹੀਆਂ ਮੂੰਹੋਂ ਸੁਣੀਏ ਰੋਜ ਤਰੱਕੀ, ਪਰ ਕੋਈ ਵਿਰਸੇ ਵਾਲੀ ਨਹੀਂ,
ਸੋਨ-ਚਿੜੀ ਨੂੰ ਲੱਗਿਆ ਜੰਗਾਲ, ਵਿਦੇਸ਼ੀ ਹਵਾ ਜਾਂਦੀ ਟਾਲੀ ਨਹੀਂ,
ਚਿੱਟੇ ਖੂਨਾਂ ਨੂੰ ਸੁਣਾ ਇੰਕਲਾਬੀ-ਕਿੱਸੇ, ਕਰ ਲਾਲ ਕੌਣ ਫਿਰ ਖੌਲਾਵੇ,
ਕਿ ਤੁਰਿਆ ਪੰਜਾਬ ਰਾਣੀ ਦਾ ਸਭਿਆਚਾਰ ਪਛਮ ਨੂੰ ਜਾਵੇ,

ਦੋਸਤੋ ਪੜ੍ਹ ਗੱਲਾਂ ਇਹ ਚੁਭਦੀਆਂ, ਕੋਈ ਕਰਿਓ ਨਾ ਦਿਲ ਹੌਲਾ,
ਸਗੋਂ ਸੁਣ ਗੱਲ ਸੱਚੀ ਆਪਣੇ ਮੰਨ ਦੀ, ਪਾਈਏ ਫਿਰ ਤੋਂ ਰੌਲਾ,
ਸ਼ਹੀਦ ਰੂਹਾਂ ਨੂੰ ਫਿਰ ਹੋ ਜੇ ਮਾਣ, ਸੰਧੂ ਦੇ ਛੋਟੇ ਵੀਰ-ਭੈਣਾਂ ਤੇ
ਲਾ ਦਈਏ ਬੰਨ੍ਹ ਕਰ ਕਰੜਾ, ਵੱਗਦੇ ਭ੍ਰਿਸ਼ਟ ਤੇ ਜੁਲ੍ਮੀਂ ਵਹਿਣਾਂ ਤੇ
ਮੋੜ੍ਹ ਲਿਆਉਣਾ ਆਪਾਂ ਦਿਨ ਐਸਾ, ਜਦੋਂ ਬੰਦਾ-ਬੰਦੇ ਨੂੰ ਹੱਸ ਬੁਲਾਵੇ
ਕਿ ਤੁਰਿਆ ਪੰਜਾਬ ਰਾਣੀ ਦਾ ਸਭਿਆਚਾਰ ਕਿਧਰ ਨੂੰ ਜਾਵੇ,

ਆਪੇ ਘੁੰਡ ਉੱਠਾ ਕੇ, ਸਿਰ ਮੇਰਾ ਮੇਰਾ ਆਪੇ ਹੀ ਝੁੱਕ ਜਾਵੇ,
ਕਿ ਤੁਰਿਆ ਪੰਜਾਬ ਰਾਣੀ ਦਾ ਸਭਿਆਚਾਰ ਕਿਧਰ ਨੂੰ ਜਾਵੇ,
 

#m@nn#

The He4rt H4ck3r
kaimz.........superb......bahut hi sohna veere....

.hope

ke fir pyaar di hawa koi ....
mere Punjab nu shoo jave.....

Panj daryawan di eh dharti....
fir ton swarag ban jave......

m@nn nafrat rahe na dilan de andar...
Satgur mehar da meeh varsave......

sabhyachaar punjab da fir ton hara bhara ho jave...........
 
bahut-bahut shukria veer ji..........te haanji os bhaagabhare din da sanu besabri naal intzaar hai.............Rabb Rakha
 
Top