UNP

ਪੰਜਾਬ ਦਾ ਬਹੁਤਾ ਟੇਲੇਂਟ

Go Back   UNP > Poetry > Punjabi Poetry

UNP Register

Old 30-Jun-2012
Lally Apra
 
Lightbulb ਪੰਜਾਬ ਦਾ ਬਹੁਤਾ ਟੇਲੇਂਟ

ਬੇ-ਸੁਰਿਆਂ ਦੀ ਜੋਰਾਂ ਸ਼ੋਰਾਂ ਤੇ ਚੜਾਈ ਏ
ਬੇ -ਤੁਕਿਆ ਨੂੰ ਪੂਰੀ ਹੁੰਦੀ ਏ ਕਮਾਈ ਏ
ਜਿੰਨਾ ਚਾਹੀਦਾ ਕਲਾ ਦੇ ਆਸ਼ਕਾਂ ਨੂੰ ਲੋਕਾਂ ਨੇ ਉੰਨਾ ਨੀ ਪੁਛਿਆ ਏ
ਪੰਜਾਬ ਦਾ ਬਹੁਤਾ ਟੇਲੇਂਟ ਤਾ ਪੈਸੇ ਦੇ ਦੁਖੋ ਪਰਦੇ ਪਿਛੇ ਲੁਕਿਆ ਏ

ਇਹ ਅੱਧ ਨੰਗੀਆਂ ਕੁੜੀਆਂ ਨਾਲ ਨਚਾਕੇ ਕਹਿੰਦੇ ਸਭਿਆਚਾਰ ਦੀ ਸੇਵਾ ਕਰਦੇ
ਪੰਦਰਾਂ ਸਾਲਾਂ ਦੀ ਕੁੜੀਆ ਤੇ ਗੀਤ ਗਾਕੇ ਕਹਿੰਦੇ ਸਭਿਆਚਾਰ ਦੀ ਸੇਵਾ ਕਰਦੇ
ਇਨ੍ਹਾ ਸਿੰਗਰਾਂ ਗੀਤਕਾਰਾਂ ਨੂੰ ਫਿਰਵੀ ਲੋਕਾਂ ਨੇ ਸਿਰਾਂ ਤੇ ਚੁੱਕਿਆ ਏ
ਪੰਜਾਬ ਦਾ ਬਹੁਤਾ ਟੇਲੇਂਟ ਤਾ ਪੈਸੇ ਦੇ ਦੁਖੋ ਪਰਦੇ ਪਿਛੇ ਲੁਕਿਆ ਏ

ਇਕ ਗਾਲਾਂ ਜਿਹੀਆਂ ਕੱਢਣ ਆ ਲੱਗਦਾ ਜਿਹਨੂੰ ਯੋ ਯੋ ਹਾਨੀ ਸਿੰਘ ਕਹਿੰਦੇ
ਚੰਗੇ ਭਲੇ ਗਾਣਿਆਂ ਦਾ ਕਰਦਾ ਰੇਪ ਤੇ, ਸਾਰੇ ਇਹਨੂੰ ਰੈਪ ਦਾ ਕਿੰਗ ਕਹਿੰਦੇ
ਪੰਜਾਬੀਆਂ ਨੂੰ ਬਾਹਰੋ ਆਕੇ ਮੱਤਾਂ ਦਿੰਦਾ ਕੱਲ ਦਾ ਛੋਕਰਾ ਉਠਿਆ ਏ
ਪੰਜਾਬ ਦਾ ਬਹੁਤਾ ਟੇਲੇਂਟ ਤਾ ਪੈਸੇ ਦੇ ਦੁਖੋ ਪਰਦੇ ਪਿਛੇ ਲੁਕਿਆ ਏ

ਹਰ ਸਿੰਗਰ ਗੀਤਕਾਰ ਪ੍ਰਸਿਧ ਹੋਣ ਲਈ ਚੰਗਾ ਮਾੜਾ ਰਸਤਾ ਅਪਣਾ ਰਿਹਾ
ਸਮਾਜ ਨੂੰ ਸੇਧ ਦੇਣ ਵਾਲੇ ਤਾ ਗੀਤ ਕੋਈ ਵਿਰਲਾ ਵਿਰਲਾ ਹੀ ਗਾ ਰਿਹਾ
ਗੁਰਦਾਸ ਵਰਗਿਆ ਕਰਕੇ ਹੀ ਹਜੇ ਅਨਮੁਲ ਖਜਾਨਾ ਨੀ ਮੁਕਿਆ ਏ
ਪੰਜਾਬ ਦਾ ਬਹੁਤਾ ਟੇਲੇਂਟ ਤਾ ਪੈਸੇ ਦੇ ਦੁਖੋ ਪਰਦੇ ਪਿਛੇ ਲੁਕਿਆ ਏ

ਕੁਝ ਦੂਜਿਆਂ ਦੇ ਗੀਤ ਚੋਰੀ ਕਰਕੇ ਗਾਕੇ ਖੁਦ ਨੂੰ ਹੀ ਸੂਫ਼ੀ ਸਿੰਗਰ ਕਹਾਉਂਦੇ ਨੇ
ਯਾਹਮੇ,ਪਿੱਲੋ ਜਿਹੇ ਨੁਸਰਤ ਜੀ ਨੇ ਗਾਏ ਨੀ ਫ਼ੇ ਓਹ ਕਿਸ ਸਿੰਗਰਾ ਚ ਆਉਂਦੇ ਨੇ
ਆਪਣੇ ਮੁਹ ਤੇ ਡਿਗਿਆ ਹਮੇਸ਼ਾ ਜਿਸਨੇ ਵੀ ਮੋਢਿਆ ਤੋ ਦੀ ਥੁੱਕਿਆ ਏ
ਪੰਜਾਬ ਦਾ ਬਹੁਤਾ ਟੇਲੇਂਟ ਤਾ ਪੈਸੇ ਦੇ ਦੁਖੋ ਪਰਦੇ ਪਿਛੇ ਲੁਕਿਆ ਏ

ਜਿਸ ਬੱਚੇ ਨੂੰ ਰੱਬ ਨੇ ਕੀਮਤੀ ਗੁਣ ਬਖਸ਼ਿਆਂ ਹੁੰਦਾ ਲਿਖਣ ਜਾ ਗਾਉਣੇ ਦਾ
ਪੈਸਾ ਹੀ ਨਹੀ ਕੋਲ ਜੇ ਉਸਦੇ ਹੋਰ ਰਸਤਾ ਨਹੀ ਓਹਦੇ ਅੱਗੇ ਆਉਣੇ ਦਾ
ਲਾਲੀ ਅੱਪਰੇ ਵਰਗਿਆਂ ਦਾ ਪੱਥਰਾਂ ਜਿਹਾ ਜਿਗਰਾ ਤਾਹੀ ਟੁੱਟਿਆ ਏ
ਪੰਜਾਬ ਦਾ ਬਹੁਤਾ ਟੇਲੇਂਟ ਤਾ ਪੈਸੇ ਦੇ ਦੁਖੋ ਪਰਦੇ ਪਿਛੇ ਲੁਕਿਆ ਏ

written by.......Lally Apra.........

Old 04-Jul-2012
3275_gill
 
Re: ਪੰਜਾਬ ਦਾ ਬਹੁਤਾ ਟੇਲੇਂਟ

so nyccc

Post New Thread  Reply

« ਹੁਣ ਪੁੱਤ ਤੇਰੀ ਵਾਰੀ ਆ !! | ਖੱਬੀ ਅੱਖ »
X
Quick Register
User Name:
Email:
Human Verification

UNP