ਪੰਜਾਬ

[JUGRAJ SINGH]

Prime VIP
Staff member
ਪੰਜ ਪਾਣੀਆਂ ਤੋਂ ਬਣੇ ਪੰਜਾਬ ਮੇਰਾ ,
ਬੜਾ ਸੋਹਨਾ ਇਲਾਕਾ 'ਦੋਆਬ' ਮੇਰਾ ,
ਪੰਜੋ ਦਰਿਆ ਵਿਚ ਪੰਜ ਮੋਤੀ ਵਗਦੇ ,
ਤੇ ਪੰਜੋ ਮੋਤੀਆਂ 'ਚ ਵਸਦਾ ਖੁਆਬ ਮੇਰਾ ,

ਪਰ ਇਸ ਧਰਤੀ ਨੂੰ ਅੱਜ ਕਲ ਤਾਂ ,
ਬੜੇ ਪਾਪ ਵੇ 'ਰੋਹਿਤ' ਲਗਦੇ ਨੇ ,
ਅੱਜ ਵੰਡ ਕੇ ਦੋ 'ਪੰਜਾਬ' ਹੋਏ ,
ਨਾਲੇ ਦਰਿਯਾ ਵਖ-ਵਖ ਵਗਦੇ ਨੇ ,

ਮੈਨੂ ਵੇਖ ਯਕੀਨ ਹੁਣ ਨਹੀ ਆਉਂਦਾ ,
ਕਿ ਇਹ ਧਰਤੀ ਗੁਰੂਆਂ ਪੀਰਾਂ ਦੀ ,
ਜਿਥੇ ਧੀਦੋ ਰਾਂਝਾ ਜਨਮ ਲਿਆ ,
ਨਾਲੇ ਹੋਈ ਪੰਜਾਬਣ ਹੀਰਾਂ ਦੀ ,

ਸ਼ਾਨ ਗੁਰੂ ਦੀ ਸੀ ਦਸਤਾਰ ਕਦੇ ,
ਹੁਣ ਦਿਖੇ ਨਾ ਵਿਚ ਬਾਜ਼ਾਰ ਕਦੇ ,
ਬਾਸ ਨਾਮ ਪਿਛੇ 'ਸਿੰਘ' ਲਾ ਕੇ ਹੀ ,
ਕੋਈ ਬਣਦਾ ਨਹੀ ਸਰਦਾਰ ਕਦੇ ,

ਓਹ ਸਮਾਂ ਬੜਾ ਅਨਮੋਲ ਹੋਇਆ ,
ਜਦੋ ਭਗਤ ਸਿੰਘ ਦਾ ਬੋਲ ਹੋਇਆ ,
ਓਹ ਛਿੰਝਾਂ ਮੇਲੇ ਬਸ ਯਾਦਾਂ ਨੇ ,
ਜਿਹੜਾ ਹਰ ਬਾਬੇ ਦੇ ਕੋਲ ਹੋਇਆ ,

ਪਰ, ਕਿਸ ਕੰਮ ਦੀ ਅੱਜ ਜਵਾਨੀ ਏ ,
ਜਿਹੜੀ ਕਰਦੀ ਬਸ ਮਨਮਾਨੀ ਏ ,
ਸੁਖ, ਮਾਪਿਆਂ ਦੇ ਦੁਖ ਵਿਚ ਲਭਦੇ ,
ਇਹ ਸਭ ਬਰਬਾਦ ਨਿਸ਼ਾਨੀ ਏ ,

ਇਕ ਨਵੀ ਮੁਹਿਮ ਚਲਾਵਾਂਗੇ ,
ਲਖ ਉਮਰਾਂ ਅਸੀਂ ਬਚਾਵਾਂਗੇ ,
ਇਹਨਾਂ ਨਸ਼ਿਆਂ ਦੀ ਪਰਛਾਈ ਛੜ ,
ਇਕ ਦੁਨੀਆ ਨਵੀਂ ਵਸਾਵਾਂਗੇ ,

ਇਸ ਮਾਂ ਬੋਲੀ ਤੇ ਵਿਰਸੇ ਨੂੰ ,
ਰੱਬ ਕਰੇ ਨਾ ਚੜੇ ਸਲਾਭ ,
ਕਿਥੇ ਰੁਲ ਗਿਆ ਬੇਲੀਓ ,
ਮੇਰਾ ਸੋਹਨਾ ਪੰਜਾਬ ,
ਮੇਰਾ ਰੰਗਲਾ ਪੰਜਾਬ ..............
 
Top