ਪੰਜਾਬ

harjotsandhu

Well-known member
ਪੰਜਾਬ ਤੇ ਬਸ ਹੁਣ ਦੋਆਬ ਬਣ ਰਹ ਗਿਆ ।​

ਨਸ਼ਿਆਂ ਚ ਰੁਲ ਗਈਆਂ ਕਈ ਨੇ ਜਵਾਨੀਆਂ,​
ਵਧ ਗਈ ਭੀੜ ਪਰ ਦਿਲਾਂ ਚ ਵਿਰਾਨੀਆਂ,​
ਪਹਿਲਾਂ ਜਿਹਾ ਪੰਜਾਬ ਹੁਣ ਖਵਾਬ ਬਣ ਰਹ ਗਿਆ,​
ਪੰਜਾਬ ਤੇ ਬਸ ਹੁਣ ਦੋਆਬ ਬਣ ਰਹ ਗਿਆ ।​

ਵੱਡਿਆਂ ਤੋਂ ਸੁਣਦੇ ਸੀ ਪਹਿਲੇ ਦੀਆਂ ਗੱਲਾਂ,​
ਹਰ ਥਾਂ ਪੰਜਾਬੀਆਂ ਨੇ ਮਾਰੀਆਂ ਜੋ ਮੱਲਾਂ,​
ਗੱਲਾਂ ਜੋਗਾ ਬਸ ਮਹਿਤਾਬ ਬਣ ਰਹ ਗਿਆ,​
ਪੰਜਾਬ ਤੇ ਬਸ ਹੁਣ ਦੋਆਬ ਬਣ ਰਹ ਗਿਆ ।​

ਤਿੰਨ ਦਰਿਆ ਪੀਤੇ ਸਿਆਸੀ ਕੁਝ ਚੋਰਾਂ ਨੇ,​
ਰਲ ਮਿਲ ਆਪਣੇ ਤੇ ਨਾਲ ਕੁਝ ਹੋਰਾਂ ਨੇ,​
ਵੰਡ ਬਾਅਦ ਬਸ ਸੰਤਾਪ ਬਣ ਰਹ ਗਿਆ,​
ਪੰਜਾਬ ਤੇ ਬਸ ਹੁਣ ਦੋਆਬ ਬਣ ਰਹ ਗਿਆ ।
ਪੰਜਾਬ ਤੇ ਸ਼ੈਰੀ ਹੁਣ ਦੋਆਬ ਬਣ ਰਹ ਗਿਆ|

Writer - Self
 
veer eh ik kauda sach hai k punjab te punjabiyat apne patan wall jaa rhi hai ... hun tan paani sir utoo di langhn wali gall hoi payi hai k eh rookiya v nai ruk sakdi
 
Top