ਪੈਲੀਆਂ ਦੀ ਡੰਡੀ

KARAN

Prime VIP
ਪੈਲੀਆਂ ਦੀ ਡੰਡੀ,
ਤੇ ਤਰੇਲ ਵਾਲਾ ਘਾਹ ਹੋਵੇ..
ਬੱਗੀ ਧੁੱਪ ਵਿਚ ਨਾਉਂਦਾ..
ਪਿੰਡ ਵਾਲਾ ਰਾਹ ਹੋਵੇ...
ਡੱਬੀਦਾਰ ਲੋਈ ਹੋਵੇ..
ਲਾਗੇ ਕੋਈ-ਕੋਈ ਹੋਵੇ..
ਕਿਕਰਾਂ ਦੇ ਨਾਲ-ਨਾਲ.
ਖੇਡੀ ਜਾਂਦੀ ਰੋਹੀ ਹੋਵੇ....
ਕਿਤੇ ਅਖੰਡ ਪਾਠ ਦੇ ..
ਸੁਣਦੇ ਸਲੋਕ ਹੋਣ..
ਕਿਰਤ ਕਮਾਇਆਂ ਵਿਚ..
ਰੁੱਝੇ ਸਾਰੇ ਲੋਕ ਹੋਣ......

Bal Butale Wala
 
Top