UNP

ਪੁੱਤ ਗਿਆ ਪ੍ਰਦੇਸ ਨੂੰ

Go Back   UNP > Poetry > Punjabi Poetry

UNP Register

 

 
Old 31-May-2012
Arun Bhardwaj
 
Post ਪੁੱਤ ਗਿਆ ਪ੍ਰਦੇਸ ਨੂੰ

ਪੁੱਤ ਗਿਆ ਪ੍ਰਦੇਸ ਨੂੰ, ਹੱਥੋਂ ਗਈ ਜ਼ਮੀਨ,

ਉਥੇ ਰੋਟੀ ਨਾ ਲੱਭਦੀ, ਏਥੇ ਖਾਂਦਾ ਸੀ, ਫ਼ੀਮ।
ਹੱਥੀਂ ਕੰਮ ਕਰਨਾ ਪੈ ਗਿਆ, ਪਿਓ ਨੂੰ ਕਰਦਾ ਫ਼ੂਨ,
ਮੈਂ ਐਸ਼ਾਂ ਕੀਤੀਆਂ ਬਾਬਲਾ, ਹੁਣ ਵਿਗੜੀ ਮੇਰੀ ਜੂਨ।
ਮੇਰਾ ਚਿੱਤ ਨਾ ਲੱਗੇ ਵਿਦੇਸ਼ ਵਿਚ, ਮੈਨੂੰ ਛੇਤੀ ਦੇਸ ਬੁਲਾ,
ਮਾਂ ਮੁੜ-ਮੁੜ ਚੇਤੇ ਆਂਵਦੀ, ਰਹੀ ਕੂੰਜ ਵਾਂਗ ਕੁਰਲਾ।
ਪਿਓ, ਪੁੱਤਰ ਨੂੰ ਸਮਝਾ ਰਿਹਾ,ਕਰ ਲੈ ਹੱਥੀਂ ਕਾਰ,
ਸਾਡੇ ਪੱਲੇ ਕੱਖ ਨਾ ਬੱਚਿਆ, ਤੂੰ ਜਿਉਂਦਿਆਂ ਨੂੰ ਨਾ ਮਾਰ।
ਗਹਿਣਾ-ਗੱਟਾ ਵਿਕ ਗਿਆ, ਅੱਧੇ ਵਿਕ ਗਏ ਖੇਤ,
ਖੱਟੀ ਸਾਰੀ ਉਮਰ ਦੀ, ਰਲ ਕੇ ਰਹਿ ਗਈ ਰੇਤ।
ਉਨ੍ਹਾਂ ਹਰਿਆਂ-ਭਰਿਆਂ ਖੇਤਾਂ ਵਿਚ, ਭਟਕੇ ਮੇਰੀ ਰੂਹ,
ਵੇਚ ਕੇ ਵੀ ਨਾ ਭੁੱਲਦਾ, ਮੈਨੂੰ ਤੂਤਾਂ ਵਾਲਾ ਖੂਹ।
ਯਾਰ ਨੂੰ ਡੋਲਦਾ ਦੇਖ ਕੇ, ਉਹਦੇ ਯਾਰਾਂ ਦਿੱਤੀ ਸਲਾਹ,
ਕੋਈ ਗੋਰੀ ਲੱਭ ਡਾਇਵੋਰਸੀ, ਏਥੇ ਕਰਲੈ ਵਿਆਹ।
ਵਿਆਹ ਕਰਵਾ ਲਿਆ ਲੱਭ ਲਈ, ਮਾਂ ਦੇ ਹਾਣ ਦੀ ਨਾਰ,
ਮੇਮ ਨੂੰ ਨੌਕਰ ਮਿਲ ਗਿਆ, ਮੁੰਡੇ ਨੂੰ ਪੱਕੀ ਠਾਹਰ |

writer :-

 
Old 31-May-2012
3275_gill
 
Re: ਪੁੱਤ ਗਿਆ ਪ੍ਰਦੇਸ ਨੂੰ


 
Old 31-May-2012
VIP_FAKEER
 
Re: ਪੁੱਤ ਗਿਆ ਪ੍ਰਦੇਸ ਨੂੰ

Saach eh

 
Old 02-Jun-2012
#m@nn#
 
Re: ਪੁੱਤ ਗਿਆ ਪ੍ਰਦੇਸ ਨੂੰ

sahi a

Post New Thread  Reply

« ਬਦਲ ਦਿੱਤਾ ਤੈਨੂੰ ਵੀ...........ਕਵਿਤਾ | aa jao punjabi sikho »
X
Quick Register
User Name:
Email:
Human Verification


UNP