ਪੁਸਤਕ

ਮੇਰੇ ਗੀਤਾਂ ਦੀ ਰਾਣੀ, ਇਹ ਪੁਸਤਕ ਨਿਮਾਣੀ
ਕਦੇ ਜਾਪੇ ਝੱਲੀ, ਕਦੇ ਹਾਣ ਦਾ ਹਾਣੀ
ਜਦ ਹੋਵੇ ਕੋਲ ਮੇਰੇ, ਦਿਲਾਸੇ ਬੜੇ ਦਿੰਦੀ
ਸਚ-ਸਿਦਕੋਂ ਨਾਂ ਡੋਲੇ, ਗੱਲ ਦਿਲ ਵਾਲੀ ਕਹਿੰਦੀ
ਆਪਣਿਆਂ ਨੂੰ ਵੀ ਜੋ ਮੈਂ ਕਦੇ ਦੱਸ ਨਾਂ ਸਾਂ ਸਕਿਆ
ਹੌਲੀ-ਹੌਲੀ ਭੇਦ ਡੂੰਘੇ, ਸਾਰੇ ਇਹ ਜਾਣੀ

ਮੇਰੇ ਗੀਤਾਂ ਦੀ ਰਾਣੀ, ਇਹ ਪੁਸਤਕ ਨਿਮਾਣੀ
ਕਦੇ ਜਾਪੇ ਝੱਲੀ, ਕਦੇ ਹਾਣ ਦਾ ਹਾਣੀ

ਗੰਮ-ਮਾਪੇ-ਮਿੱਤਰ ਇਹਨੇਂ ਸਭ ਨੂੰ ਪਰੋਇਆ
ਤਨਹਾਈ-ਹੰਝੂਆਂ ਦੇ ਗਲ ਲੱਗ, ਸਫ਼ਿਆਂ ਨੇਂ ਰੋਇਆ
ਸਿਆਣੀਆਂ ਮਹਿਫਿਲਾਂ ਵਿੱਚ ਠੁਕਰਾਏ ਜਜਬਾਤਾਂ ਨੂੰ
ਇਹਨੇਂ ਸਭਨੂੰ ਬੜਾ ਹੀ ਨੇੜੇ ਹੋ-ਹੋ ਟੋਹਿਆ
ਭਾਵੇਂ ਛੱਡ ਜਾਵੇ ਸੰਧੂ ਇਹ ਛੱਡ ਜਾਣੀ ਦੁਨੀਆਂ
ਹੁਣ ਸਾਥ ਮੇਰੇ, ਮੇਰੀ ਇਹ ਸਾਥ ਨਿਭਾਣੀ

ਮੇਰੇ ਗੀਤਾਂ ਦੀ ਰਾਣੀ, ਇਹ ਪੁਸਤਕ ਨਿਮਾਣੀ
ਕਦੇ ਜਾਪੇ ਝੱਲੀ, ਕਦੇ ਹਾਣ ਦਾ ਹਾਣੀ

Gurjant Singh
 
Top