ਪੁਤ ਪਰਦੇਸੀ

ਜਦ ਪੁਤ ਕੋਈ ਪਰਦੇਸੀ ਜਾਵੇ,
ਯਾਦ ਮਾਂ ਉਸਦੀ ਨੂੰ ਕਿਵੇਂ ਸਤਾਵੇ,
ਦਿਨ ਨਾ ਬੀਤੇ,ਰਾਤ ਨਾ ਕਟੇ,
ਯਾਦ ਉਸਦੀ ਨੂੰ ਕਿਵੇਂ ਭੁਲਾਵੇ,
ਅਸੀਸਾਂ ਦੇਵੇ,ਅਰਦਾਸਾਂ ਕਰਦੀ,
ਸੁਫਨਿਆਂ ਵਿੱਚ ਗਲਵਕੜੀ ਪਾਵੇ,
ਹਰ ਪਾਲ ਰਾਹ ਓਹ ਉਸਦੀ ਤਕਦੀ,
ਦਿਲ ਉਸਦੇ ਨੂੰ ਚੈਨ ਨਾ ਆਵੇ,
ਰਾਹਦਾਰੀ ਜੇ ਉਸਨੂੰ ਮਿਲ ਜਾਵੇ,
ਉਡਕੇ ਓਹ ਪਰਦੇਸੀਂ,ਪੁਤ ਨੂੰ ਮਿਲ ਆਵੇ।

Writer-Sarbjit kaur TooR
 
Sarabjit ji Bhout sohna likheya..:wah :wah

ਜਦੋਂ ਮਾਂ ਜਾਂਦੀ ਤੇ , ਪੁਤ ਨੂੰ ਘੁਟ ਕੇ ਗਲਵਕੜੀ ਪਾਂਦੀ ਤੇ ਉਸਦੀਆਂ ਯਾਦਾਂ ਨੂੰ ਨਾਲ ਲੈਆਉਂਦੀ..:wah
 
Top