ਪੁਛਿਆ ਕਿਸੇ ਨੇਂ ਫ਼ਕੀਰ ਨੂੰ

Sonu shah

Member
ਪੁਛਿਆ ਕਿਸੇ ਨੇਂ ਫ਼ਕੀਰ ਨੂੰ
ਤੇਰੀ ਫ਼ਕੀਰੀ ਕਿਸ ਕੰਮ ਦੀ ਆ

ਦਰ ਦਰ ਤੋਂ ਭੀਖ ਮੰਗਾਵੇ
ਇਹ ਰੋਟੀ ਵੀ ਤੇਰੇ ਕੋਲ ਆਉਂਦੀਆਂ ਸੰਗ ਦੀ ਆ

ਜਿਥੇ ਦੇਖੇੰ ਓਥੇ ਲਾ ਲਵੇਂ ਡੇਰਾ
ਕਦੇ ਇਹ ਨਾ ਸੋਚੇਂ ਕਿ ਇਹ ਜਗਾਹ ਰਹਿਣ ਦੇ ਢੰਗ ਦੀ ਆ ?

ਇੱਕ ਅੰਨ ਦੀ ਮੁਠੀ ਦੇ ਬਦਲੇ ਦਿੰਦਾ ਲਖ ਦੁਆਵਾਂ
ਕਰ ਕੇ ਘਾਟੇ ਦਾ ਸੌਦਾ ਦੇਖ ਇਬਾਦਤ ਤੇਰੇ ਕੋਲੋਂ ਕੀ ਮੰਗ ਦੀ ਆ

ਪਾਈ ਜੋ ਰਖਦਾ ਹਮੇਸ਼ਾ ਇਕ ਭਗਵਾਂ ਚੋਲਾ
ਬੇ ਖਬਰੇ ਨੂੰ ਖਬਰ ਕਿਥੇ ਇਹ ਦੁਨੀਆ ਕਿਸ ਕਿਸ ਰੰਗ ਦੀ ਆ

"ਪ੍ਰੀਤ " ਤੂੰ ਵੀ ਸੰਸਾਰ 'ਚ ਰਹਿ ਕੇ ਸੰਸਾਰੀ ਹੋ ਬੈਠਾ
ਤਾਹੀਂ ਤਾ ਅੱਜ ਤੇਰੀ ਹੋਂਦ ਪੀਰ ਫਕੀਰਾਂ ਨੂੰ ਪਾਗਲ ਕਰਾਰ ਦੇ ਕੇ ਕੋਲੋਂ ਲੰਘ ਦੀ ਆ........
 
Top