ਪੀੜਾਂ ਦਾ ਖਰੀਦਾਰ

ਛਡਿਆ ਨਾਂ ਤੇਰੀ ਨਗਰੀ ਦਾ ਮੁਹੱਲਾ ਗਲੀ ਬਾਜ਼ਾਰ ਕੋਈ,
ਪਰ ਮਿਲਿਆ ਨਾਂ ਸਾਨੂੰ ਇਥੇ ਪੀੜਾਂ ਦਾ ਖਰੀਦਾਰ ਕੋਈ,
ਪਿਆਰ ਦੀ ਭਰੀ ਟੋਕਰੀ ਜਿਥੇ ਵੀ ਰਖੀ ਵੇਚਣ ਲਈ,
ਹਰ ਵਾਰ ਹੀ ਲੰਘ ਜਾਏ ਪੈਰਾਂ ਦੀ ਠੋਕਰ ਮਾਰ ਕੋਈ,
ਤੇਰੀ ਨਗਰੀ ਦੀ ਹਰ ਦੀਵਾਰ ਤੇ ਇੰਝ ਕਿਉਂ ਲਿਖਿਆ ਹੋਇਆ,
ਜ਼ਹਿਰ ਭਿੱਜੀਆਂ ਪੀੜਾਂ ਨਾਂ ਖਰੀਦੇ ਖਬਰਦਾਰ ਕੋਈ,
ਤੇਰੀ ਸੋਹਣੀ ਨਗਰੀ ਵਿਚ ਪੀੜਾਂ ਬਦਲੇ ਪਿਆਰ ਵਟਾਵਣ ਆਏ ਸੀ,
ਘਰ ਘਰ ਜਾ ਅਸਾਂ ਹੋਕਾ ਦਿਤਾ ਖੁਲਿਆ ਨਾਂ ਦਰ ਦੁਆਰ ਕੋਈ
 
Top