ਪੀੜ ਵਿੱਚ ਗੀਤ ਗਾਉਣੋਂ

Saini Sa'aB

K00l$@!n!
ਪੀੜ ਵਿੱਚ ਗੀਤ ਗਾਉਣੋਂ
ਤੂੰ ਜਿਸ ਦਿਨ ਵਰਜਿਆ
ਮੈਂ ਬੁੱਲ੍ਹ ਸੀ ਲਏ ।

ਉਡੀਕ ਰਾਤ ਭਰ ਕਰਨ ਮਗਰੋਂ
ਤੇਰੇ ਸੌਂਦੇ ਨੈਣ ਵੇਖ
ਤੇਰੇ ਸਹਿਜੇ ਸਾਹ ਸੁਣ,
ਚੁੱਪ ਕਰਕੇ ਪਾਸਾ ਮੋੜ
ਮੈਂ ਨੈਣ ਭਰੀ ਲਏ ।

ਅੱਖਾਂ ਦੇ ਪਾਣੀ ਵਿੱਚੋਂ
ਡੁਬਡੁਬਾਈ ਚੀਕ ਨਾ ਉੱਚੀ ਨਿੱਕਲੇ
ਮੈਂ ਹੰਝੂ ਹੀ ਪੀ ਲਏ ।

ਦਿਨ ਵਿੱਚ ਤੇਰੇ ਆਲ਼ੇ - ਦੁਆਲ਼ੇ
ਪੰਛੀ ਬਣ ਉੱਡਦੀ ਰਹੀ,
ਤਿਤਲੀ ਬਣ ਖਿੜਦੀ ਰਹੀ,
ਅੱਖ ਦੱਬ ਕੇ
ਕਦੀ
ਬੁੱਲ੍ਹ ਚਿੱਥ ਕੇ
ਤੈਨੂੰ ਦੱਸਦੀ ਰਹੀ,
ਪਰ
ਧੁਰ ਜਾ ਕੇ ਜਿਹੜੇ ਟੁੱਟ ਜਾਣੇ
ਉਹ ਚਾਅ ਡਰੀ ਗਏ ।
 
Top