ਪਿੰਡ ਦੀਆਂ ਗਲੀਆਂ

#m@nn#

The He4rt H4ck3r
ਮਿਲ ਆਏ ਹਾਂ ਪਿੰਡ ਦੀਆਂ ਗਲੀਆਂ ਰਾਹਵਾਂ ਨੂੰ
ਤੋਰ ਆਏ ਹਾਂ ਕਬਰਾਂ ਦੇ ਰਾਹ ਮਾਵਾਂ ਨੂੰ

ਤੋਤਲੇ ਬੋਲ ਅਜੇ ਕਿਤੇ 2 ਜਿੱਥੇ ਲੱਭਦੇ ਨੇ
ਧਾਅ ਗਲਵੱਕੜੀ ਪਾ ਆਏ ਹਾਂ ਥਾਵਾਂ ਨੂੰ

ਰੁੱਖ ਖੜ੍ਹੇ ਸਨ ਸੁੱਕੇ ਵਿਚ ਉਡੀਕਾਂ ਦੇ
ਵੇਖ ਰਹੇ ਸਨ ਉਡ ਕੇ ਮਿਲਦੇ ਚਾਵਾਂ ਨੂੰ

ਸੁੰਨ੍ਹੀ ਟਹਿਣੀ ਤੋਤੇ ਲੜ੍ਹਦੇ ਬੇਰਾਂ ਤੋਂ
ਹਿੱਕ ਨਾਲ ਲਾ ਕੇ ਮਿਲੇ ਜਦ ਭਰਾਵਾਂ ਨੂੰ

ਨਿੱਕਾ ਜੇਹਾ ਅਕਾਸ਼ ਰਹਿ ਗਿਆ ਛੱਤ ਉੱਤੇ
ਹੁਣ ਕਦੇ 2 ਹੈ ਮਿਲਦਾ ਵਿਹਲ ਹਵਾਵਾਂ ਨੂੰ

ਪਤਾ ਨਹੀ ਕਦ ਜਿੰਦਰੇ ਖੁੱਲ੍ਹ ਕੇ ਬੈਠਣਗੇ
ਫਿਰ ਕਦੋਂ ਪਲ ਮਿਲਣਗੇ ਆਕੇ ਬਾਵ੍ਹਾਂ ਨੂੰ....


Writer unknown
 
Top