UNP

ਪਿੰਜਰੇ ਚੋ

Go Back   UNP > Poetry > Punjabi Poetry

UNP Register

 

 
Old 04-Aug-2015
D_Bhullar
 
ਪਿੰਜਰੇ ਚੋ

ਪਿੰਜਰੇ ਚੋ ਛੁੱਟੇ ਪੰਛੀ ਜਦ ਵੀ..ਚਹਿ ਚਹਾਇਆ ਕਰਨ ਗੇ,,
ਟਾਹਣੀਓ ਟੁੱਟੇ ਅਧ ਖਿੜੇ ਫੁੱਲ,ਯਾਦ ਆਇਆ ਕਰਨ ਗੇ..
ਇਹ ਸੋਚ ਕੇ ਮਨਸੂਰ ਸਦਾ ਹੀ,ਰਹਿਣ ਪੀੜਾ ਝਲਦੇ,,
ਸਾਡੇ ਕਾਫਲੇ ਦੇ ਲੋਕ ਵੀ,ਕਦੇ ਮੁਸਕੁਰਾਇਆ ਕਰਨ ਗੇ
ਜਿੰਨਾ ਦੇ ਸਿਰ ਦੀ ਛੱਤ ਨੂੰ,ਅਸੀ ਬਣਾਉਦੇ ਮਰ ਗਏ
ਸਾਡੀ ਮੜੀ ਤੇ ਕਦੇ ਉਹ,ਹੰਝੂ ਵਹਾਇਆ ਕਰਨ ਗੇ
ਸ਼ਹੀਦਾ ਦੇ ਹੱਢ ਮਾਸ ਨਾਲ,ਅੱਗ ਜਿਹੜੀ ਹੈ ਮੱਚਣੀ
ਮੁੱਦਤਾ ਤਕ ਕਵੀ ਇਸ ਨਾਲ,ਲਹੂ ਗਰਮਾਇਆ ਕਰਨ ਗੇ
ਡਰਦੇ ਹੋਏ ਸਾਡੇ ਜਿਊਦਿਆ ਦੇ,ਕੋਲ ਜੋ ਖਲੋਂਦੇ ਨਾ
ਸਾਡੀ ਚਿਖਾ ਦੁਆਲੇ ਉਹ ਵੀ,ਫੇਰੇ ਪਾਇਆ ਕਰਨ ਗੇ
ਮੰਜਲ ਵੱਲ ਵਧਦੇ ਪੈਰ ਕਦੇ ਖਾਣਗੇ ਨਾ ਠੋਕਰਾਂ
ਬਲਦੇ ਸ਼ਹੀਦੀ ਸਿਵੇ ਜਦ ਰਸਤਾ ਵਿਖਾਇਆ ਕਰਨ ਗੇ
ਸਾਡੇ ਪਿਛੋ ਮਹਿਫਲਾ ਚ ਜਦ,,ਗੱਲ ਸਾਡੀ ਚੱਲਣੀ..।
ਇੱਕ ਠੰਢੀ "ਆਹ" ਭਰਕੇ ਸਾਥੀ,,
ਗੱਲ ਮੁਕਾਇਆ ਕਰਨ ਗੇ..ਗੱਲ ਮੁਕਾਇਆ ਕਰਨ ਗੇ..।।

 
Old 10-Aug-2015
Sukhmeet_Kaur
 
Re: ਪਿੰਜਰੇ ਚੋ

Tfs...

 
Old 02-Sep-2015
MG
 
Re: ਪਿੰਜਰੇ ਚੋ


Post New Thread  Reply

« ਇਕ ਸ਼ਵਾਲ਼ ?? | kise asla najayaz rakhya... »
X
Quick Register
User Name:
Email:
Human Verification


UNP