ਪਿਆਰਾ ਮੰਨ ਜਾਏ

ਕਿੱਦਾਂ ਲਿਖਾਂ ਅਜਿਹੇ ਬੋਲ ਕਿ ਯਾਰ ਪਿਆਰਾ ਮੰਨ ਜਾਏ,
ਜੋ ਦਿਸਣ ਬੁਰਾਈਆਂ ਵਿੱਚ ਮੇਰੇ ਸੁਣ ਪਰਦਾ ਤੰਨ ਜਾਏ,
ਹੋ ਕੇ ਨਿਮਰ-ਦਿਆਲ ਮਹਿਰਮ ਭੁਲਾ ਦੇਵੇ ਸ਼ਿਕਵੇ
ਕਰ ਸਾਫ਼ ਲਾਏ ਮੇਰੇ ਦਾਗਾਂ ਨੂੰ ਬਣ ਚਿੱਟਾ ਚੰਨ ਜਾਏ,
ਰਹਿਣਾ ਨਾਮੁੰਮਕਿਨ ਬਾਝੋਂ ਓਹਦੇ, ਝੱਲ ਲਊਂਗਾ ਕਰੜੇ ਪੱਲ
ਭੈੜਾ ਕੋਲ ਹੋਵੇ ਬੱਸ ਮੇਰੇ ਫਿਰ ਭਾਵੇਂ ਲੱਗ ਡਾਹਢਾ ਡੰਨ ਜਾਏ!

Gurjant Singh
 
Top