ਪਿਆਰ ਦੀ ਕੁਰਬਾਨੀ

RaviSandhu

SandhuBoyz.c0m
ਦੋਸਤੋ , ਅੱਜ ਮੈਂ ਇਕ
ਭੇਦ ਨੂੰ ਨਸ਼ਰ ਕਰਨ ਲੱਗਿਆ ਹਾਂ
ਕਿ ਮੈਂ ਕੋਈ ਮਿਰਜ਼ੇ ਦੇ ਵੰਸ਼ 'ਚੋਂ ਨਹੀਂ
ਕਿ ਆਪਣੇ ਚਾਵਾਂ ਖਾਤਿਰ
ਸਾਹਿਬਾਂ ਨੂੰ ਉਧਾਲ ਲਿਆਵਾਂ
ਉਹਦੀ ਪੱਤ
ਤੇ ਉਹਦੇ ਬਾਬਲ ਦੀ ਪੱਗ
ਪੈਰਾਂ 'ਚ ਰੋਲ ਦੇਵਾਂ
ਤੇ ਨਾ ਹੀ ਧੀਦੋ ਦੇ ਖੂਨ ਦੇ ਰਿਸ਼ਤੇ 'ਚੋਂ ਹਾਂ
ਕਿ ਆਪਣੀ ਹੀਰ ਲਈ ਉਹਦੇ ਬਾਪ ਦੀ
ਬਾਰਾਂ ਸਾਲ ਗੁਲਾਮੀ ਕਰਾਂ
ਮੈਂ ਤਾਂ ਇਕ ਅਧੂਰਾ ਗੀਤ ਹਾਂ
ਜੋ ਆਪਣੀ ਸੁਰੀਲੀ ਆਵਾਜ਼ ਲਈ
ਖਾਮੋਸ਼ ਰਹਿ ਕੇ
ਪਿਆਰ ਦੀ ਕੁਰਬਾਨੀ ਦੇ ਦੇਵਾਂਗਾ....
 
gall na ithe mirje di
na mahiwal te ranjhe di,
gall hundi unha ashaqaan di
jo ishq to reh gaye banjhe g
duniyadari ch jo koi jeetda
usde chehre te noor hunda
par ishq ch jo sab kujh harda
ohi dhur duniya tak mashoor hunda
 
Top