UNP

ਪਿਆਰ

Go Back   UNP > Poetry > Punjabi Poetry

UNP Register

 

 
Old 11-Nov-2008
40ak7
 
ਪਿਆਰ

Registerਮੈਨੂੰ ਲੱਗਦਾ ਪਿਆਰ
ਕੋਈ ਤਿਰਛੀ ਮੀਨਾਰ
ਜਿਵੇਂ ਚੰਦ ਦਾ ਉਡਾਰ ਕੋਈ ਢੇਡਾ ਹੋ ਕੇ ਵੇਖੇ,
ਵਿੱਚ ਤੱਪਦੇ ਸਿਆਲ
ਛੇੜੇ ਬਣਕੇ ਖਿਆਲ
ਕੋਈ ਬਣ ਕੇ ਪਤੰਗਾ ਹੱਡ ਸੱਜਣਾਂ ਦੇ ਸੇਕੇ,


ਜਿਵੇਂ ਝਾੜਾਂ ਦਿਆਂ ਕੰਡਿਆਂ ਚੋਂ ਵੇਲ ਉੱਗੀ ਹੋਵੇ,
ਤੋੜ ਅੰਬਰਾਂ ਦੇ ਤਾਰੇ ਕੁੜੀ ਕੁੰਡਲਾਂ ਪਰੋਵੇ,
ਜਿਵੇਂ ਫੁੱਲ ਐਸਾ ਹੋਵੇ
ਜਿਹੜਾ ਰਾਤ ਨੂੰ ਵੀ ਖਿੜੇ
ਜਿਵੇਂ ਦਿਲਾਂ ਦਾ ਵਕੀਲ
ਸੁੰਨੇ ਕਾਲਜ਼ੇ ਚ ਭਿੜੇ
ਕੋਈ ਰੇਲ ਦਾ ਸਵਾਰ
ਜਿਵੇਂ ਫੜ ਕੇ ਰੁਮਾਲ
ਚਬੂਤਰੇ ਤੇ ਖੜੇ ਰੋਂਦੇ ਸੱਜਣਾਂ ਨੂੰ ਦੇਖੇ,
ਮੈਨੂੰ ਲੱਗਦਾ ਪਿਆਰ
ਜਿਵੇਂ ਰੁੱਸੀ ਕੋਈ ਨਾਰ
ਕੋਈ ਕਰਕੇ ਬਹਾਨਾ ਮਾਹੀ ਸੱਦਦੀ ਹੈ ਪੇਕੇ,


ਵੇਖ ਬੱਦਲਾਂ ਦੇ ਪਾਣੀਆਂ ਨੂੰ ਜਿਵੇਂ ਲੱਗੀਆਂ ਤਰੇਹਾਂ,
ਕੁੜੀ ਕੱਚ ਦੇ ਨਗੀਨਿਆਂ ਚੋਂ ਰੱਖਦੀ ਹੈ ਦੇਹਾਂ,
ਜਿਵੇਂ ਪਿਆਰ ਦਾ ਸੁਰਾਖ
ਉਹਦੇ ਸਿਰ ਵਿੱਚ ਹੋਵੇ,
ਬਣ ਸਾਉਣ ਦਾ ਮਹੀਨਾ
ਕੁੜੀ ਕਿਥੋਂ ਕਿਥੋਂ ਚੋਵੇ,
ਜਿਵੇਂ ਚੜਿਆ ਬੁਖਾਰ
ਮਿੱਠੇ ਮੰਗਦੀ ਅਨਾਰ
ਜਿਵੇਂ ਮੱਸਿਆ ਦੇ ਮੇਲੇ ਪੈਣ ਯਾਰ ਦੇ ਭੁਲੇਖੇ,
ਬਣ ਮਿਰਗਾਂ ਦੀ ਡਾਰ
ਹੋਕੇ ਨੈਣਾਂ ਦੀ ਸ਼ਿਕਾਰ
ਦੇਵੇ ਯਾਰਾਂ ਦੀ ਕਚਹਿਰੀ ਵਿੱਚ ਜਨਮਾਂ ਦੇ ਲੇਖੇ,


ਜਿਵੇਂ ਪੱਲੀਆਂ ਨੂੰ ਧੋਵੇ ਬੈਠੀ ਨਹਿਰ ਵਾਲੇ ਕੰਢੇ,
ਕੁੜੀ ਦਾਜ ਦੀਆਂ ਚਾਦਰਾਂ ਨੂੰ ਰੱਬ ਰੰਗਾਂ ਰੰਗੇ
ਚੜੇ ਪਿੱਪਲੀ ਦੀ ਪੀਂਗੇ
ਲਵੇ ਸੁਰਗਾਂ ਦੇ ਝੂਟੇ,
ਜਿਵੇਂ ਬਣ ਜੇ ਸਿਪਾਹੀ
ਕੋਈ ਪਹਿਲੇ ਰੰਗਰੂਟੇ,
ਨੈਣੀਂ ਕਜ਼ਲੇ ਦੀ ਧਾਰ
ਜਿਵੇਂ ਬਿਜਲੀ ਦੀ ਤਾਰ
ਡੋਲ ਹੱਥਾਂ ਤੇ ਤੇਜ਼ਾਬ ਦੇਵੇ ਅੰਗਾਂ ਤੇ ਵਲੇਟੇ,
ਜਿਵੇਂ ਨਜ਼ਰਾਂ ਤੋਂ ਪਾਰ
ਕੋਈ ਹੋ ਕੇ ਤਿਆਰ,
ਹੱਥੀਂ ਫੜ ਕੇ ਦੁਪੱਟਾ ਕੂਲੇ ਖੰਭਾਂ ਨੂੰ ਸਮੇਟੇ,


ਮੈਨੂੰ ਲੱਗਦਾ ਪਿਆਰ ਹੁੰਦੇ ਲੋਕ ਜਿਵੇਂ ਸੁੱਤੇ
ਕੋਈ ਵਾਲਾਂ ਨੂੰ ਝੰਜੋੜੇ ਜਿਵੇਂ ਕਸਰਾਂ ਦੀ ਰੁੱਤੇ,
ਜਿਵੇਂ ਚੁਰਾਹਿਆਂ ਦੇ ਕੁੱਤੇ
ਖਾਂਦੇ ਕੁੱਝਿਆਂ ਚੋਂ ਦਾਣੇ,
ਕੋਈ ਬਣ ਕੇ ਸਲੇਡਾ
ਜਿਵੇਂ ਖਾ ਗਿਆ ਸਿਆਣੇ,
ਜਿਵੇਂ ਸੋਨੇ ਦੀ ਕਟਾਰ
ਕਰੇ ਰੂਹਾਂ ਨੂੰ ਪਿਆਰ,
ਲਾਹੇ ਪੀੜੀਆਂ ਦਾ ਭਾਰ ਤੰਗੀ ਪੰਡਿਤਾਂ ਦੀ ਮੇਟੇ
ਜਿਵੇਂ ਪੱਕ ਜੇ ਜਵਾਰ
ਪੈਜੇ ਗੜਿਆਂ ਦੀ ਮਾਰ
ਖੜਾ ਖੇਤ ਦੇ ਵਿਚਾਲੇ ਕੋਈ ਬੱਲੀਆਂ ਸਮੇਟੇ


ਚੜ ਕੱਚਿਆਂ ਚੁਬਾਰਿਆਂ ਜਿਵੇ ਰੋੜ ਕੋਈ ਚੱਬੇ,
ਕੁੜੀ ਮੁਹੱਬਤਾਂ ਦੀ ਚਿੱਠੀ ਪਿਛਵਾੜੇ ਵਿੱਚ ਲੱਭੇ,
ਪੰਜਾਬੀ ਦੀ ਕਿਤਾਬੇ ਰੱਖੇ
ਨਿੰਮ ਵਾਲੇ ਪੱਤੇ,
ਸੋਹਣੇ ਸੱਜਣਾਂ ਲਈ ਪੂਣੀ
ਜਿਵੇਂ ਝਰਖੇ ਤੇ ਕੱਤੇ,
ਹੋਵੇ ਲੱਗੀਆਂ ਦਾ ਸਾਲ,
ਫਿਰੇ ਲੱਭਦੀ ਪਤਾਲ
ਜਿਵੇਂ ਲੋਰ ਦਾ ਭੁਚਾਲ ਕਰੇ ਸੇਲੀਆਂ ਨੂੰ ਟੇਢੇ,
ਕੋਈ ਪੁੱਛੇ ਜਿਵੇਂ ਹਾਲ
ਪਾਕੇ ਨਜ਼ਰਾਂ ਦਾ ਜ਼ਾਲ,
ਜਿਵੇਂ ਪਾਰਖੂ ਵਪਾਰੀ ਮਾਰਾਂ ਮਾਰਦੇ ਦੁਰੇਡੇ,


ਕੁੜੀ ਰੱਖਦੀ ਰੁਮਾਲ
ਕਰੇ ਸੱਜਣਾਂ ਦੀ ਭਾਲ
ਭੀੜੇ ਬੂਹੇ ਦੀਆਂ ਨੁੱਕਰਾਂ ਚੋਂ ਛੇਦਾਂ ਨੂੰ ਖੁਰੇਦੇ,
ਮਹਿੰਦੀ ਤਲੀਆਂ ਤੇ ਲਾ
ਪੂਰੇ ਕਰਦੀ ਹੈ ਚਾਅ
ਉੱਚੇ ਲਿਖ ਗਿਆ ਹੋਵੇ ਜਿਵੇਂ ਨਾਂ ਕੋਈ ਸਫੈਦੇ,
ਇਹੋ ਹੁੰਦਾ ਹੈ ਪਿਆਰ
ਜਦੋਂ ਤੁਰਦੀ ਬਜ਼ਾਰ
ਕੁੜੀ ਟੋਲੀ ਵਿੱਚ ਥੋੜੀ ਅੱਡ ਜਿਹੀ ਲੱਗੇ,
ਜਦੋਂ ਉਂਗਲਾਂ ਦੇ ਨਾਲ
ਕੋਰੇ ਪੰਨਿਆਂ ਦੇ ਉੱਤੇ,
ਨਾਂ ਸੱਜਣਾਂ ਦੇ ਲਿਖੇ ਚਿਹੁੰ ਪਾਸੇ ਸੱਜੇ ਖੱਬੇ,
ਲੱਗੇ ਪਿਆਰ ਵਾਲੀ ਲਾਗ਼
ਕੁੜੀ ਚੱਬਦੀ ਹੈ ਦਾਖ਼
ਜਦੋਂ ਸਾਹਾਂ ਵਾਲੀ ਭਾਫ ਵਾਂਗ ਚੁਲਿਆਂ ਦੇ ਮਘੇ
ਮੈਨੂੰ ਲੱਗਦੈ ਹੈ ਯਾਰ
ਕੁੜੀ ਬਣ ਗਈ ਸਰਾਲ਼
ਹਰ ਕੋਈ ਚਿਹਰਾ ਇਹਨੂੰ ਆਪਣਾ ਹੀ ਲੱਗੇ,
ਮੈਨੂੰ ਲੱਗਦੈ ਹੈ ਯਾਰ
ਜਿਵੇਂ ਮੰਦੜੇ ਨੇ ਹਾਲ
ਕੁੜੀ ਕਾਲਿਆਂ ਪਰਿੰਦਿਆਂ ਨੂੰ ਦੱਸਦੀ ਹੈ ਬੱਗੇ,

 
Old 13-Nov-2008
40ak7
 
Re: ਪਿਆਰ

read it

 
Old 13-Nov-2008
V R
 
Re: ਪਿਆਰ

tfs.............

 
Old 15-Jan-2009
amanNBN
 
Re: ਪਿਆਰ

nice ......tfs

 
Old 15-Jan-2009
saini2004
 
Re: ਪਿਆਰ

bahut vadiya g.....tfs........

 
Old 15-Jan-2009
[Hardeep]
 
Re: ਪਿਆਰ

kaim 22g

 
Old 15-Jan-2009
chandigarhiya
 
Re: ਪਿਆਰ

nice......tfs

 
Old 15-Jan-2009
harrykool
 
Re: ਪਿਆਰ

tfs.........

 
Old 15-Jan-2009
Rajat
 
Re: ਪਿਆਰ

tfs....

 
Old 10-Feb-2009
jaggi633725
 
Re: ਪਿਆਰ

nice.

 
Old 08-Dec-2009
Und3rgr0und J4tt1
 
Re: ਪਿਆਰ

wahhhhhhh

Post New Thread  Reply

« chori chori | Jaro aj di sahiba da tan andaj hor e »
X
Quick Register
User Name:
Email:
Human Verification


UNP