ਪਹਿਲੀ ਪੌੜੀ

ਜਦ ਚੜ੍ਹਿਆ ਜਹਾਜ ਦੀ ਪਹਿਲੀ ਪੌੜੀ,
ਦਿਲ ਵਿੱਚ ਮੇਰੇ ਖੜਕੀ ਟੱਕ
ਮਾਂ ਧਰਤੀ ਤੇ ਪੈਰ ਹੁਣ ਲਾਉਣਾ ਨਹੀਂ,
ਕਈ ਸਾਲ-ਮਹੀਨੇ ਤੱਕ
ਪੈਸੇ ਪਿੱਛੇ ਕਿਓਂ ਛੱਡ ਕੇ ਤੁਰ ਚੱਲਿਆਂ,
ਜਨਣਹਾਰੀ ਤੇ ਕਰ ਗਿਆ ਸ਼ੱਕ
ਲੇਖਾਂ ਦਾ ਲਿਖਿਆ ਇੱਥੇ ਵੀ ਸੀ ਮਿਲ ਜਾਣਾ,
ਵੱਖਰਾ ਲਭਣਾ ਨਹੀਂ ਪਰਦੇਸ ਚੋਂ ਕੱਖ
ਓੱਥੇ ਵੀ ਕਿਸੇ ਨੇ ਤੇਰਾ ਬਣਨਾ ਨਹੀਂ ਜਦ ਤੂੰ...
ਆਪਣਿਆਂ ਤੋਂ ਹੋ ਚੱਲਿਆਂ ਵੱਖ
ਗੁਰਜੰਟ ਚਲਦੀ ਦੁਨੀਆਂ ਇੱਕ ਖੇਡ ਤਮਾਸ਼ਾ ਏ,
ਬੱਸ ਤੂੰ ਚਲਾਉਣ ਵਾਲੇ ਤੇ ਭਰੋਸਾ ਰੱਖ !
 
Top