ਪਰਿੰਦਾ

ਉੱਚੀਆਂ ਉਡਾਰੀਆਂ ਮੈਂ ਪਰਿੰਦੇ ਮਾਰੀਆਂ, ਮੇਰੇ ਪਰ ਕੱਟ ਸੁੱਟੇ
ਯਾਰ ਸੋਹਣੇ ਨਾਲ ਲਾਉਣ ਲਈ ਯਾਰੀਆਂ, ਧਰਤੀ ਤੋਂ ਪੈਰ ਜਦ ਪੁੱਟੇ

ਛੱਡੋ ਉੱਡਿਆ ਤਾਂ ਨਹੀਂ ਹੁਣ ਜਾ ਰਿਹਾ,
ਪਰ ਯਾਦ ਪਹਿਲਾਂ ਜ੍ਹਿਨਾਂ ਹੀ ਏ ਆ ਰਿਹਾ,
ਮੇਰੇ ਉੱਤੇ ਵੇਖਣੇ ਤੋਂ ਵੀ ਨੇਂ ਸੜਦੇ
ਡਾਹਢਾ ਚੰਦ੍ਰਾ ਇਹ ਜੱਗ ਵੀ ਸਤਾ ਰਿਹਾ
ਹੁਣ ਰਹਿੰਦੀ ਖੂੰਦੀ ਜਾਨ ਮੇਰੀ ਕਢ ਲਓ
ਅਰਮਾਨ ਕੱਲ੍ਹਾ-ਕੱਲ੍ਹ ਕਰ ਸਾਰੇ ਘੁੱਟੇ

ਉੱਚੀਆਂ ਉਡਾਰੀਆਂ ਮੈਂ ਪਰਿੰਦੇ ਮਾਰੀਆਂ, ਮੇਰੇ ਪਰ ਕੱਟ ਸੁੱਟੇ
 
Last edited:
Top