ਪਰ ਸਾਡੇ ਵਰਗਾ ਕੋਈ ਨਾਂ ਉਹਦੀਆਂ

ਉਮਰ ਭਰ ਸੀਨੇ ਤੇ ਪੱਥਰ, ਰੱਖ ਕੇ ਜਿਹਨੂੰ ਭੁਲਾਇਆ ਏ,
ਪਤਾ ਨਹੀਂ ਅੱਜ ਮੁੱਦਤਾਂ ਪਿਛੋਂ, ਯਾਦ ਕਿਵੇਂ ਉਹ ਆਇਆ ਏ,
ਦਿਲ ਨੂੰ ਦਿਲ ਦੇ ਨਾਲ ਰਾਹ ਹੁੰਦੀ,ਕਹਿੰਦੇ ਲੋਕ ਸਿਆਣੇ ਨੇ,
ਸ਼ਾਇਦ ਉਸ ਨੂੰ ਭੁਲ ਭੁਲੇਖੇ, ਸਾਡਾ ਚੇਤਾ ਆਇਆ ਏ,
ਉਹਦੀ ਜ਼ਿੰਦਗੀ ਵਿਚ ਤਾਂ ਸਾਡਾ,ਰੱਤੀ ਭਰ ਵੀ ਮੁਲ ਨਹੀਂ,
ਯਾਦ ਉਸਦੀ ਪਰ ਸਾਡੀ ਸਾਰੀ,ਉਮਰਾਂ ਦਾ ਸਰਮਾਇਆ ਏ,
ਉਹਦੇ ਲਈ ਜ਼ਮਾਨਾ ਤਾਂ ਦੀਵਾਨਾ ਹੋਇਆ ਫਿਰਦਾ ਏ,
ਪਰ ਸਾਡੇ ਵਰਗਾ ਕੋਈ ਨਾਂ ਉਹਦੀਆਂ, ਨਜ਼ਰਾਂ ਥੱਲੇ ਆਇਆ ਏ,
ਉਸਦੇ ਹੁਸਨ ਦੇ ਦੀਪਕ ਤੇ, ਪਰਵਾਨੇ ਅਜੇ ਵੀ ਸੜ ਰਹੇ ਨੇ,
ਐਪਰ ਸਾਨੂੰ ਵਿੱਚ ਹਨੇਰੇ,ਛੱਡ ਗਿਆ ਆਪਣਾ ਸਾਇਆ
 
Top