ਪਰ ਵਫ਼ਾ ਸਾਡੀ ਓਹਨੂ ਕਦੇ ਨਜ਼ਰ ਨਾ ਆਈ

ਅਸੀੰ ਵਾਅਦੇ ਦਿਲੋਂ ਕੀਤੇ ,
ਓਹਨੂੰ ਲਾਰੇ ਜਾਪੀ ਗਏ.
ਜਾਣ ਬੁਝ ਹੋ ਨਾਰਾਜ਼ ਸਾਡਾ ਪਿਆਰ ਮਾਪੀ ਗਏ.
ਕਦੇ ਅੱਜ ਤਕ ਯਾਰੀ ਵਿਚ ਪਿਠ ਨਾ ਦਿਖਾਈ ,
ਪਰ ਵਫ਼ਾ ਸਾਡੀ ਓਹਨੂ ਕਦੇ ਨਜ਼ਰ ਨਾ ਆਈ...!

ਸਾਡੇ ਨੈਣਾਂ ਵਿਚ ਖਵਾਬ ਕੋਈ ਰੰਗੀਨ ਨਾ ਰਿਹਾ,
ਸਾਡੇ ਸੱਜਣਾ ਨੂੰ ਸਾਡੇ ਤੇ ਯਕੀਨ ਨਾ ਰਿਹਾ.
ਬਿਨਾ ਗਲਤੀ ਦੇ ਮੰਗੀ ਮਾਫ਼ੀ ਦਿੰਦੇ ਰਹੇ ਸਫਾਈ,
ਪਰ ਵਫ਼ਾ ਸਾਡੀ ਓਹਨੂੰ ਕਦੇ ਨਜ਼ਰ ਨਾ ਆਈ ...!

ਨਿੱਤ ਨਵੇਂ ਇਲ੍ਜ਼ਾਮ ਸਾਡੇ ਸਿਰ ਮੜ੍ਹ ਹੋ ਜਾਂਦੇ,
ਅਸੀਂ ਲੈਣ ਲਈ ਸਜ਼ਾ ਹਥ ਬੰਨ੍ਹ ਕੇ ਖਲੋ ਜਾਂਦੇ,
ਸਾਡੇ ਪਖ ਵਿਚ ਕਿਸੇ ਨੇ ਵੀ ਭਰੀ ਨਾ ਗਵਾਹੀ ....
ਪਰ ਵਫ਼ਾ ਸਾਡੀ ਓਹਨੂੰ ਕਦੇ ਨਜ਼ਰ ਨਾ ਆਈ....!

ਛੱਡ ਪਰੇ ਐਂਵੇਂ ਦੁਖੜੇ ਨਹੀ ਰੋਈਦੇ,
ਗੀਤਾਂ ਦਿਆਂ ਬੋਲਾਂ ਵਿਚ ਹੰਝੂ ਨਹੀ ਪਰੋਈਦੇ ,
ਬੇਕਦਰਾਂ ਦੇ ਪਿਛੇ ਐਂਵੇਂ ਉਮਰ ਗਵਾਈ ...
ਪਰ ਵਫ਼ਾ ਸਾਡੀ ਓਹਨੂੰ ਕਦੇ ਨਜ਼ਰ ਨਾ ਆਈ
:-dhiman saab
 
Top