ਪਰਦੇਸ

sohni girl

shoukeen jatti
ਕਮਰੇ ਚ ਲੱਗੀ ਤਸਵੀਰ ਮੇਰੀ ਮਾਂ ਦੀ ਰਾਤੀਂ
ਸੌਂ ਜਾ ਪੁੱਤ ਰਾਤ ਹੋ ਗੀ ਕਹਿ ਕੇ ਸਵਾਉਂਦੀ ਐ !
ਵਿੱਚ ਪਰਦੇਸਾਂ ਜਦੋਂ ਲਗਦੀ ਨੀ ਅੱਖ ਮੇਰੀ
ਪਿੰਡੋਂ ਆਉਂਦੀ ਪੌਣ ਨੂੰ ਮਾਂ ਲੋਰੀਆਂ ਸੁਣਾਉਦੀ ਐ !
ਕਰ ਕੇ ਸੀ ਮੈਨੂੰ ਵਿਦਾ ਧੁੰਦਲੀ ਜੋ ਹੋ ਗਈ
ਨਜ਼ਰ ਮੇਰੇ ਬਾਪੂ ਦੀ ਵੀ ਨਜ਼ਰ ਮੈਨੂੰ ਆਉਂਦੀ ਐ !
ਕਰਦੀ ਆ ਫੋਨ ਜਦੋਂ ਹੱਸਦੀ ਆ ਝੂਠਾ ਮੂਠਾ
ਜਾਣਦਾ ਹਾਂ ਭੈਣ ਕਿੰਨੇ ਅੱਥਰੂ ਛੁਪਾਉਂਦੀ ਐ !
ਯਾਦ ਯਾਰਾਂ ਬੇਲੀਆਂ ਦੀ ਰਹੇ ਸਦਾ ਅੰਗ ਸੰਗ
ਰੋਜ਼ ਮੇਰੀ ਹਿੱਕ ਵਿੱਚ ਮਹਿਫਿਲਾਂ ਸਜਾਉਂਦੀ ਐ !
ਮੁੜ ਕੇ ਵੀ ਆਵੇਂਗਾ ਜਾਂ ਕਿਸੇ ਗੋਰੀ ਮੋਹ ਲਿਆ
ਪੁਛਿਆ ਸੀ ਜੀਹਨੇ ਉਹ ਵੀ ਰਾਤਾਂ ਨੂੰ ਰਵਾਉਂਦੀ ਐ !
ਮੇਰੇ ਦਿਲ ਵਿੱਚ ਵਸੇ ਮੇਰਾ ਉਹ ਪੰਜਾਬ “ਗਿੱਲ”
ਇਹੋ ਗੱਲ ਮਾਣ ਨਾਲ ਜੀਣਾ ਵੀ ਸਿਖਉਂਦੀ ਐ !
 
Top