ਨਜ਼ਰਾਂ ਨੂੰ ਨਜ਼ਰਾਂ ਦੇ ਨਾਲ ਖਹਿਣ ਦੇ

ਨਜ਼ਰਾਂ ਨੂੰ ਨਜ਼ਰਾਂ ਦੇ ਨਾਲ ਖਹਿਣ ਦੇ
ਨਾ ਰੋਕ ਹੁਣ ਇਹਨਾਂ ਨੂੰ ਕੁਝ ਕਹਿਣ ਦੇ

ਤੂੰ ਨਦੀ ਹੁਸਨ ਦੀ ਮੈਂ ਇੱਕ ਵੇਗ ਹਾਂ
ਮੈਨੂੰ ਆਪਣੇ ਨਾਲ ਤੂੰ ਵਹਿਣ ਦੇ

ਹਵਾ ਦੀ ਹਿਕ ਤੇ ਬਿਖਰ ਦਾ ਨੂਰ ਤੇਰਾ
ਖੁਸ਼ਬੂ ਰਚ ਗਈ ਵਿੱਚ ਮੇਰੇ ਜਹਿਣ ਦੇ

ਸਾਹਾਂ ਦੀ ਸਾਹਾਂ ਨਾਲ ਹੁਣ ਸਾਂਝ ਬਣੇ
ਬਾਹਾਂ ਨੂੰ ਬਾਹਾਂ ਦੇ ਵਿੱਚ ਰਹਿਣ ਦੇ

ਪਤੰਗਾ ਹਾਂ ਸ਼ਮ੍ਹਾ ਬਿਨਾ ਵਜੂਦ ਕੀ ਏ
ਨਜਦੀਕ ਆਵਾਂ ਤਪਸ਼ ਮੈਨੂੰ ਸਹਿਣ ਦੇ

ਯਾਰ ਦੇ ਵਿੱਚ ਪਾ ਲਿਆ ਹੁਣ ਰੱਬ ਅਸਾਂ
ਸੋਹਲ ਨੂੰ ਕਦਮਾਂ ਦੇ ਵਿੱਚ ਢਹਿਣ ਦੇ

ਆਰ.ਬੀ.ਸੋਹਲ
 
Top