ਨ੍ਹੇਰਿਆਂ ਦੇ ਓਹਲੇ ਸਾਡੇ ਨਾਲ ਘੁੰਮ ਗਈ

KARAN

Prime VIP
ਨ੍ਹੇਰਿਆਂ ਦੇ ਓਹਲੇ ਸਾਡੇ ਨਾਲ ਘੁੰਮ ਗਈ,
ਚਾਨਣਾਂ ‘ਚ ਸੱਜਣਾਂ ਦੀ ਪੈੜ੍ਹ ਗੁੰਮ ਗਈ

ਨੱਕ ਸਾਡਾ ਵਿੰਨ ਕੇ ਉਹ ਨੱਥ ਲੈ ਗਿਆ,
ਖੈਰਾਂ ਨੂੰ ਉਡੀਕਦਾ ਹੀ ਹੱਥ ਰਹਿ ਗਿਆ,

ਸੱਜਣਾਂ ਦੀ ਅੱਖ ਸਾਨੂੰ ਠੱਗ ਨਾ ਮਿਲੀ,
ਰੰਗਲੇ ਦੁਪੱਟਿਆਂ ਨੂੰ ਪੱਗ ਨਾ ਮਿਲੀ,

ਜੋਗੀਆਂ ਨੂੰ ਸਾਡੇ ਵਾਲੇ ਡੰਗ ਨਾ ਲੜ੍ਹੇ,
ਸਾਡੇ ਉੱਤੇ ਸੱਜਣਾਂ ਦੇ ਰੰਗ ਨਾ ਚੜ੍ਹੇ.........

@ Baba Beli (ਬਾਬਾ ਬੇਲੀ), 2015
 
Top