ਨੈਣ ਰਾਹਾਂ ਤੇ ਵਿਛਾਕੇ ਤੈਨੂੰ ਬੂਹੇ ਤੇ ਉਡੀਕਾਂ

ਨੈਣ ਰਾਹਾਂ ਤੇ ਵਿਛਾਕੇ ਤੈਨੂੰ ਬੂਹੇ ਤੇ ਉਡੀਕਾਂ
ਤੇਰੇ ਆਉਣ ਦੀਆਂ ਚੰਨਾਂ ਨੇੜੇ ਹੋਣ ਨਾ ਤਰੀਕਾਂ

ਜਦੋਂ ਉੱਠਾਂ ਮੈਂ ਸਵੇਰੇ ਫਿਰ ਤੱਕਾਂ ਮੈਂ ਬਨੇਰੇ
ਕੋਈ ਕਾਗ ਆਣ ਬੈਠੇ ਪਾਵਾਂ ਚੋਗ ਨਾਮ ਤੇਰੇ
ਤੇਰੇ ਬਿਨਾ ਮੈਨੂੰ ਦੱਸ ਕਿਹੜੇ ਪੁਛਣਾ ਸ਼ਰੀਕਾਂ
ਤੇਰੇ ਆਉਣ ਦੀਆਂ ਚੰਨਾਂ ਨੇੜੇ ਹੋਣ ਨਾ ਤਰੀਕਾਂ

ਜਦੋਂ ਕੰਮ ਮੁੱਕ ਜਾਵੇ ਤੇਰੀ ਯਾਦ ਹੀ ਸਤਾਵੇ
ਦਿਲ ਹੋ ਜਾਂਦਾ ਭਾਰਾ ਇਹਨੂੰ ਕੌਣ ਸਮਝਾਵੇ
ਹਰ ਸ਼ੈ ਉੱਤੇ ਨਾਮ ਹੁਣ ਤੇਰਾ ਹੀ ਉਲੀਕਾਂ
ਤੇਰੇ ਆਉਣ ਦੀਆਂ ਚੰਨਾਂ ਨੇੜੇ ਹੋਣ ਨਾ ਤਰੀਕਾਂ

ਦਿੰਨ ਐਦਾਂ ਲੰਘ ਜਾਵੇ ਰੂਹ ਪਈ ਕੁਰਲਾਵੇ
ਰਾਤ ਗਿਣਦੀ ਹਾਂ ਤਾਰੇ ਰੋਜ ਨੀਂਦ ਮਰ ਜਾਵੇ
ਚੜੇ ਕੰਬਣੀ ਸ਼ਰੀਰ ਆਉਣ ਰੂਹ ਵਿਚੋਂ ਚੀਕਾਂ
ਤੇਰੇ ਆਉਣ ਦੀਆਂ ਚੰਨਾਂ ਨੇੜੇ ਹੋਣ ਨਾ ਤਰੀਕਾਂ

ਤੇਰੇ ਆਉਣ ਦੀ ਤਰੀਕ ਮਾਹੀ ਆ ਗਈ ਨੇੜੇ
ਵੇ ਮੈਂ ਖੁਸ਼ੀਆਂ ਨੂੰ ਥੱਮਾਂ ਪੈਰ ਲੱਗਦੇ ਨਾ ਮੇਰੇ
ਬੂਹਾ ਭੇੜਾਂ ਕਦੇ ਖੋਲਾਂ ਨਾਲੇ ਤੱਕਾਂ ਵਿਚੋਂ ਝੀਖਾਂ
ਤੇਰੇ ਆਉਣ ਦੀਆਂ ਚੰਨਾਂ ਨੇੜੇ ਹੋਣ ਨਾ ਤਰੀਕਾਂ
ਆਰ.ਬੀ.ਸੋਹਲ​


progress.gif
 
ਨੈਣ ਰਾਹਾਂ ਤੇ ਵਿਛਾਕੇ ਤੈਨੂੰ ਬੂਹੇ ਤੇ ਉਡੀਕਾਂ
ਤੇਰੇ ਆਉਣ ਦੀਆਂ ਚੰਨਾਂ ਨੇੜੇ ਹੋਣ ਨਾ ਤਰੀਕਾਂ

ਜਦੋਂ ਉੱਠਾਂ ਮੈਂ ਸਵੇਰੇ ਫਿਰ ਤੱਕਾਂ ਮੈਂ ਬਨੇਰੇ
ਕੋਈ ਕਾਗ ਆਣ ਬੈਠੇ ਪਾਵਾਂ ਚੋਗ ਨਾਮ ਤੇਰੇ
ਤੇਰੇ ਬਿਨਾ ਮੈਨੂੰ ਦੱਸ ਕਿਹੜੇ ਪੁਛਣਾ ਸ਼ਰੀਕਾਂ
ਤੇਰੇ ਆਉਣ ਦੀਆਂ ਚੰਨਾਂ ਨੇੜੇ ਹੋਣ ਨਾ ਤਰੀਕਾਂ

ਜਦੋਂ ਕੰਮ ਮੁੱਕ ਜਾਵੇ ਤੇਰੀ ਯਾਦ ਹੀ ਸਤਾਵੇ
ਦਿਲ ਹੋ ਜਾਂਦਾ ਭਾਰਾ ਇਹਨੂੰ ਕੌਣ ਸਮਝਾਵੇ
ਹਰ ਸ਼ੈ ਉੱਤੇ ਨਾਮ ਹੁਣ ਤੇਰਾ ਹੀ ਉਲੀਕਾਂ
ਤੇਰੇ ਆਉਣ ਦੀਆਂ ਚੰਨਾਂ ਨੇੜੇ ਹੋਣ ਨਾ ਤਰੀਕਾਂ

ਦਿੰਨ ਐਦਾਂ ਲੰਘ ਜਾਵੇ ਰੂਹ ਪਈ ਕੁਰਲਾਵੇ
ਰਾਤ ਗਿਣਦੀ ਹਾਂ ਤਾਰੇ ਰੋਜ ਨੀਂਦ ਮਰ ਜਾਵੇ
ਚੜੇ ਕੰਬਣੀ ਸ਼ਰੀਰ ਆਉਣ ਰੂਹ ਵਿਚੋਂ ਚੀਕਾਂ
ਤੇਰੇ ਆਉਣ ਦੀਆਂ ਚੰਨਾਂ ਨੇੜੇ ਹੋਣ ਨਾ ਤਰੀਕਾਂ

ਤੇਰੇ ਆਉਣ ਦੀ ਤਰੀਕ ਮਾਹੀ ਆ ਗਈ ਨੇੜੇ
ਵੇ ਮੈਂ ਖੁਸ਼ੀਆਂ ਨੂੰ ਥੱਮਾਂ ਪੈਰ ਲੱਗਦੇ ਨਾ ਮੇਰੇ
ਬੂਹਾ ਭੇੜਾਂ ਕਦੇ ਖੋਲਾਂ ਨਾਲੇ ਤੱਕਾਂ ਵਿਚੋਂ ਝੀਖਾਂ
ਤੇਰੇ ਆਉਣ ਦੀਆਂ ਚੰਨਾਂ ਨੇੜੇ ਹੋਣ ਨਾ ਤਰੀਕਾਂ
ਆਰ.ਬੀ.ਸੋਹਲ​


progress.gif

:wah :wah gud 1
 
Top