ਨੂਰਾਂ

Arun Bhardwaj

-->> Rule-Breaker <<--
ਨੂਰਾਂ
ਨੂਰਾਂ
ਰੋਜ਼ ਉਹ ਉਸ ਕਬਰ 'ਤੇ ਆਇਆ ਕਰੇ ।
ਬਾਲ ਕੇ ਦੀਵਾ ਮੁੜ ਜਾਇਆਕਰੇ ।
ਨੂਰਾਂ ਉਸ ਦਾ ਨਾਂ ਪਰ ਦਿਲ ਦੀ ਸਿਆਹ,
ਸਿਆਹ ਹੀ ਬੁਰਕਾ ਰੇਸ਼ਮੀ ਪਾਇਆ ਕਰੇ ।
ਆਖਦੇ ਨੇ ਵਿਚ ਜਵਾਨੀ ਗਿਰਝ ਉਹ,
ਨਿੱਤ ਨਵਾਂ ਦਿਲ ਮਾਰ ਕੇਖਾਇਆ ਕਰੇ ।
ਕੱਟਦੀ ਇਕ ਰਾਤ ਉਹ ਜਿਸ ਆਲ੍ਹਣੇ,
ਉਮਰ ਭਰ ਪੰਛੀ ਉਹ ਕੁਰਲਾਇਆ ਕਰੇ ।
ਭੂਰੇ ਭੂਰੇ ਕੇਸ ਤੇ ਮੁਖੜੇ ਦਾ ਤਿਲ,
ਸਾਰੀ ਬਸਤੀ ਵੇਖ ਲਲਚਾਇਆ ਕਰੇ ।
ਬਦਲ ਜਾਂਦਾ ਰੁਖ ਹਵਾਵਾਂ ਦਾ ਤਦੋਂ,
ਹੇਕ ਲੰਮੀ ਲਾ ਕੇ ਜਦ ਗਾਇਆ ਕਰੇ ।

By: Shiv kumar

 
Top