ਨੂਰ ਪਾਕ ਦੇ ਵੇਲੇ

Mahaj

YodhaFakeeR
ਨੂਰ ਪਾਕ ਦੇ ਵੇਲੇ ਓਹ
ਗੁਰਬਾਣੀ ਬਣਕੇ ਆ ਜਾਂਦੀ
ਸ਼ਾਮ ਢਲੀ ਨੂੰ ਪੱਤਣਾਂ ਉੱਤੇ
ਪਾਣੀ ਬਣਕੇ ਆ ਜਾਂਦੀ
ਬੱਚਿਆਂ ਕੋਲੇ ਬੈਠਾਂ
ਗੱਲ ਨਿਆਣੀ ਬਣਕੇ ਆ ਜਾਂਦੀ
ਬੱਦਲਾਂ ਵਿੱਚੋਂ ਕਮਲੀ
ਕਿਣਮਿਣ-ਕਾਣੀ ਬਣਕੇ ਆ ਜਾਂਦੀ |
 
Top