ਨੀੰ ਜਿੰਦੇ

ਨੀੰ ਜਿੰਦੇ ਤੂੰ ਬਣ ਵਹੁਟੀ, ਹੈ ਇੱਕ ਦਿਨ ਸਹੁਰੇ ਜਾਣਾ
ਛੱਡ ਆਸਾਂ ਸਦ-ਕੁਵਾਰੀ ਰਹਿਣ ਦੀਆਂ, ਬਿਨ ਦੱਸਿਆਂ ਜੰਜ਼-ਜਮ ਆਣਾ
ਸਾਹਾ ਤੇਰਾ ਗਿਆ ਧੁਰੋੰ ਹੀ ਲਿਖਿਆ, ਕਿੰਜ ਹੈ ਕਿਸੇ ਮਿਟਾਣਾ
ਕਰ ਲੈ ਤਿਆਰੀ ਹੁਣੇ ਤੋਂ ਨੀੰ, ਓਥੇ ਕੈਸਾ ਜੋਗ ਕਮਾਣਾ
ਹੈ ਅਸਲੀਅਤ ਇਹ ਇਤਿਹਾਸੀ, ਦਰ-ਦਰ ਧੱਕੇ ਖਾਂਦੀ ਗਨਿਕਾ
ਗੁਰਜੰਟ ਹੋ ਕੇ ਜਿਹੜੀ ਇੱਕ ਦੀ ਰਹਿ ਜੇ, ਬੱਸ ਉਸੇ ਸੁਹਾਗਣ ਕਹਾਣਾ
 
Top