ਨੀਲਾਮ

Arun Bhardwaj

-->> Rule-Breaker <<--
ਮੈਂ ਸੋਚਿਆ ਕੀ ਕਿਓਂ ਨਾ ,
ਨੀਲਾਮ ਕਰੀਏ ਏ ਜਿੰਦਗੀ ,
ਚੁਰਾਹੇ ਵਿਚ ਖੜ ,
ਖੁਲੇਆਮ ਕਰੀਏ ਏ ਜਿੰਦਗੀ ,
ਜੱਗ ਚੰਦਰੇ ਦੇ ਵਿਚ ,
ਸ਼ਰੇਆਮ ਕਰੀਏ ਏ ਜਿੰਦਗੀ ,
ਖਾਲੀ ਤੋਹ ਭਰਿਆ ਹੋਇਆ ,
ਜਾਮ ਕਰੀਏ ਏ ਜਿੰਦਗੀ ,

ਪਰ ਅਫਸੋਸ

ਕੋਈ ਗਾਹਕ ਹੀ ਨਾ ਆਇਆ ,
ਮੁੱਲ ਪਾਉਣ ਲਈ ,
ਖੋਟੇ ਹੀ ਸਿੱਕੇ ਦੇ ,
ਤੁੱਲ ਪਾਉਣ ਲਈ ,

ਤੇ ਕੋਈ ਆਓਂਦਾ ਵੀ ਕਿਓਂ ,

ਕਿਓਂਕਿ ਜੱਗ ਉੱਤੇ ਸੀਗੀ ,
ਬੇਨਾਮ ਏਹੇ ਜਿੰਦਗੀ ,
ਸਿਰਨਾਵਿਆ ਦੇ ਵਿਚ ਸੀ ,
ਗੁਮਨਾਮ ਏਹੇ ਜਿੰਦਗੀ ,

ਸੀਗੀ ਘਨੇ ਜੰਗਲ ਦੇ ਵਿਚ ,
ਤਿਨਕੇ ਸਮਾਨ ਏਹੇ ਜਿੰਦਗੀ ,
ਨੋਟਾਂ ਵਿਚ ਪਈ ਹੋਈ ,
ਭਾਨ ਏਹੇ ਜਿੰਦਗੀ ,

ਜਿੰਦਗੀ ਏ ਚੜਦਾ ਹੋਇਆ ,
ਸੂਰਜ ਨਹੀ ਸੀ ** ਫੁੱਲ** ਦੀ ,
ਸਗੋਂ ਸੀਗੀ ਢਲਦੀ ਹੋਈ,
ਸ਼ਾਮ ਏਹੇ ਜਿੰਦਗੀ ,


ਨਿਮਾਣਾ ਜਤਿੰਦਰ ਸਿੰਘ ਫੁੱਲ

 
Top