ਨਿੱਤ ਨਵੇਂ ਰੰਗ

Arun Bhardwaj

-->> Rule-Breaker <<--
ਨਿੱਤ ਨਵੇਂ ਰੰਗ ,
ਦਿਖਾਉਂਦੀ’ ਏ ਜ਼ਿੰਦਗੀ,
ਕਦੇ ਤਾਂ ਹਸਾਉਂਦੀ ,
ਕਦੇ ਰਵਾਉਂਦੀ ਏ ਜ਼ਿੰਦਗੀ ,

ਕਦੇ ਖੁਸ਼ੀਆਂ ਦੀਆਂ ਗੁਲਜ਼ਾਰਾਂ ,
ਲਿਆਉਂਦੀ ਏ ਜ਼ਿੰਦਗੀ .
ਕਦੇ ਦੁਖਾਂ ਦੀਆਂ ਮਾਰਾਂ ,
ਪਵਾਉਂਦੀ ਏ ਜ਼ਿੰਦਗੀ ,

ਕਦੇ ਕੰਡਿਆ ਤੇ ਨੰਗੇ ਪੈਰੀਂ ,
ਤੁਰਾਉਂਦੀ ਏ ਜ਼ਿੰਦਗੀ,
ਘੁੱਟ ਜ਼ਹਰ ਦਾ ਵੀ ,
ਕਦੇ ਕਦੇ ਪਿਲਾਉਂਦੀ ਏ ਜਿੰਦਗੀ ,

ਫਰਕ ਆਪਣੇ ਬੇਗਾਨਿਆ ਚ ,
ਕਰਾਉਂਦੀ ਏ ਜਿੰਦਗੀ ,
ਕੋਣ ਦੁਖਾਂ ਦਾ ਏ ਸਾਥੀ ,
ਇਹ ਸਮਝਾਉਂਦੀ ਏ ਜ਼ਿੰਦਗੀ ,


ਕਦੇ ਜਾਨੋਂ ਪਿਆਰੇ ਸਜਣਾਂ ਨਾਲ ,
ਮਿਲਾਉਂਦੀ ਏ ਜ਼ਿੰਦਗੀ ,
ਕਦੇ ਜਾਨ ਦਿਆਂ ਵੈਰੀਆਂ ਨਾਲ ,
ਮਿਲਾਉਂਦੀ ਏ ਜ਼ਿੰਦਗੀ ,

ਕਦੇ ਸ਼ੋਹਰਤਾਂ ਦੀ ਚੋਟੀ .
ਤੇ ਪੁਹਚਾਓਂਦੀ ਏ ਜ਼ਿੰਦਗੀ ,
ਲਿਆ ਮਿੱਟੀ ਚ ਵੀ ਕਦੇ ਕਦੇ ,
ਮਿਲਾਉਂਦੀ ਏ ਜ਼ਿੰਦਗੀ ,

ਕਦੇ ਮੇਹਲਾਂ ਤੇ ਮੁਨਾਰਿਆ ਚ ,
ਬਿਠਾਉਂਦੀ ਏ ਜ਼ਿੰਦਗੀ ,
ਵਿਚ ਝੁਗੀਆਂ ਦੇ ਵੀ ਕਦੇ ਕਦੇ,
ਸਵਾਉਂਦੀ ਏ ਜ਼ਿੰਦਗੀ ,

ਕਦੇ ਬਹੁਤੇ ਚ ਵੀ ਸਕੂਨ ,
ਨਹੀਓ ਆਉਣ ਦਿੰਦੀ ਜ਼ਿੰਦਗੀ ,
ਗੁਜ਼ਾਰਾ ਥੋੜੇ ਚ ਵੀ ਕਰਨਾ ,
ਸਿਖਾਉਂਦੀ ਏ ਜ਼ਿੰਦਗੀ ,


ਫੁੱਲ ਜ਼ਿੰਦਗੀ ਨਹੀ ਓਹੋ,
ਜੋ ਤੇਰੀ ਜਿਓਣ ਦੀ ਤਮੰਨਾ ,
ਜ਼ਿੰਦਗੀ ਤਾ ਹੈ ਏਹੀ ,
ਜੋ ਜਿਓਂਦਾ ਏ ਤੂੰ ਜ਼ਿੰਦਗੀ ,
ਜੋ ਜਿਓਂਦਾ ਏ ਤੂੰ ਜ਼ਿੰਦਗੀ..


Written By : Jatinder Singh Phull

 
Top