ਨਿੰਮ੍ਹੀ ਨਿੰਮ੍ਹੀ ਵਾਅ ਵਗਦੀ

BaBBu

Prime VIP
ਰੁੱਖ ਡੋਲਦੇ ਤੇ ਅੱਖ ਨਹੀਂ ਲਗਦੀ
ਨਿੰਮ੍ਹੀ ਨਿੰਮ੍ਹੀ ਵਾਅ ਵਗਦੀ
ਸਾਨੂੰ ਠੱਗ ਗਈ ਯਾਰ ਦਿੱਖ ਠੱਗ ਦੀ
ਨਿੰਮ੍ਹੀ ਨਿੰਮ੍ਹੀ ਵਾਅ ਵਗਦੀ

ਰਾਹਵਾਂ ਰਾਹਵਾਂ ਤੱਕ ਤੱਕ ਥੱਕਦੀਆਂ ਨਾ
ਅੱਖਾਂ ਅੱਕਦੀਆਂ ਨਾ
ਨੀ ਮੈਂ ਬਿਨਾਂ ਦੇਖੇ ਨੀਂਦੇ ਰਹਿ ਸਕਦੀਆਂ ਨਾ
ਹੁਣ ਬਿਨਾਂ ਦੇਖੇ ਨੀਂਦੇ ਰਹਿ ਸਕਦੀਆਂ ਨਾ
ਉਹਦੀ ਤਾਂਘ ਤੇ ਨਾਲੇ ਡੇਰੀ ਜੱਗ ਦੀ
ਨਿੰਮ੍ਹੀ ਨਿੰਮ੍ਹੀ ਵਾਅ ਵਗਦੀ

ਲੋਕਾਂ ਕੋਲੋਂ ਤੇ ਲੁਕਾਵਾਂਗੀ ਹੱਸ ਹੱਸ ਕੇ
ਝੂਠ ਸੱਚ ਦੱਸ ਕੇ
ਪਰ ਦਿਲ ਕੋਲੋਂ ਜਾਵਾਂਗੀ ਮੈਂ ਕਿੱਥੇ ਨੱਸ ਕੇ
ਲਾਟ ਪਿਆਰ ਵਾਲੀ ਲਟ ਲਟ ਜਗਦੀ
ਨਿੰਮ੍ਹੀ ਨਿੰਮ੍ਹੀ ਵਾਅ ਵਗਦੀ

ਜਾਵਾਂ ਪਾਣੀ ਭਰਨੇ ਨੂੰ ਤੜਕੇ ਤੜਕੇ
ਮੇਰਾ ਦਿਲ ਧੜਕੇ,
ਜੇ ਬੁਲਾ ਲਿਆ ਉਹਨੇ ਕਿਤੇ ਬਾਂਹ ਫੜਕੇ
ਢੇਰੀ ਭਖ ਪਊ ਦਬੀ ਹੋਈ ਅੱਗ ਦੀ
ਨਿੰਮ੍ਹੀ ਨਿੰਮ੍ਹੀ ਵਾਅ ਵਗਦੀ
 
Top