ਨਿਮਾਣੇ ਦੇ ਵਿਚਾਰ

ਮੈਂ ਨੀਵਾਂ ਤੇ ਮੇਰੀ "ਜਾਤ" ਨੀਵੀਂ ਤੇ ਸੁਪਨੇ ਵੱਡਿਆਂ ਨਾਲ ਯਾਰੀ ਦੇ ਲਾ ਲਏ ਨੇ,
ਇਹ ਸੁਪਨੇ ਨੇ ਕਈ ਵੇਰਾਂ ਟੁੱਟੇ ਤੇ ਧੱਕੇ ਵੀ ਦਰ ਦਰ ਦੇ ਮੈਂ ਨਿਮਾਣੇ ਨੇ ਖਾ ਲਏ ਨੇ,
ਪਤਾ ਨਹੀਂ ਮੈਂ ਮਨ ਦਾ ਅੰਨ੍ਹਾ ਕਿਧਰ ਨੂੰ ਟੁਰਿਆ ਹਾਂ ਤੇ ਮਹਿਲ ਵੀ ਸੋਹਣੇ ਸਜਾ ਲਏ ਨੇ,
ਨਿਮਾਣੀ ਸਮਝ ਮੇਰੀ ਸੱਭ ਜਾਣਦੀ ਹੈ ਕਿ ਮੈਂ ਯਾਰਾਨੇ ਕੌਝਿਆਂ ਨਾਲ ਲਾ ਲਏ ਨੇ,
"ਪ੍ਰੀਤ" ਤੂੰ ਬੁੱਚੜ ਏਂ, ਪਤਾ ਕਿਉਂ ?, ਕਿਉਂਕਿ ਤੈਂ ਪਤਾ ਨਹੀਂ ਕਿੰਨੇ ਕੂ ਆਪਣੀ ਕੁਰਾਹੇ ਵਾਲੀ ਗੱਡੀ ਚੜਾ ਲਏ ਨੇ ।
 
Top