ਨਾ ਰਿਹਾ ਨਾਨਾ ਨਾ ਰਹੀ ਨਾਨੀ

ਨਾ ਰਿਹਾ ਨਾਨਾ ਨਾ ਰਹੀ ਨਾਨੀ
ਵਿਰਸਾ ਭੁੱਲ ਰਹੀ ਹੈ ਅੱਜ ਦੀ ਜਵਾਨੀ,
ਦੁਪੱਟਾ ਸਾਡਾ ਰੋ ਪਿਆ ,
ਪੱਛਮੀ ਕਰ ਗਿਆ ਸ਼ੈਤਾਨੀ,
ਬੁੱਲ੍ਹਾ ਵਾਰਸ ਖੋ ਗਏ,
ਜਸਟਿਨ ਬੀਬਰ ਕਰ ਗਿਆ ਜਾਨੀ-ਜਾਨੀ,
ਸਲਵਾਰ ਸੂਟ ਹੈ ਰੋ ਪਿਆ,
ਜੀਨੀ ਕਰ ਗਿਆ ਇਸਨੂੰ ਕਾਨੀ-ਕਾਨੀ,
ਅੱਜ ਚਾਚਾ ਚਾਚੂ,ਮਾਮਾ ਮਾਮੁ ਹੋ ਗਏ,
ਤਇਆ ਭੁੱਲ ਗਿਆ ਆਪਣੀ ਨਿਸ਼ਾਨੀ,
ਮਾਮਲੇ ਏਸ ਵਿਚ 'ਅੰਕਲ' ਕਰ ਗਿਆ ਮਨਮਾਨੀ,
ਅੱਜ ਲੱਖਾਂ ਰਾਂਝੇ ਲੱਖਾਂ ਨੇ ਹੀਰਾਂ,
ਪਰ ਕੋਈ ਨਾ ਕਿ ਦੂਜੇ ਦਾ ਦਿਲਜਾਨੀ,
ਸਟੱਡੀ ਹੋ ਗਿਆ ਸਟੈਂਡ ਆਸ਼ਕੀ ਦਾ,
ਬੱਚੇ ਕਰਦੇ ਨੇ ਮਾਪਿਆਂ ਨਾਲ ਸ਼ੈਤਾਨੀ,
ਅੱਜ ਸ਼ਰਾਬ ਆਬ ਹੈ ਹੋ ਗਿਆ,
ਗੌਰਮਿੰਟ ਨਾ ਕਰਦੀ ਨਿਗਰਾਨੀ,
ਜੇ ਹਰਪ੍ਰੀਤ ਇਸ ਤਰ੍ਹਾਂ ਹੀ ਰਿਹਾ,
ਸੱਭਿਆਚਾਰ ਸਾਡਾ ਹੋ ਜਾਵੇਗਾ ਕਾਨੀ-ਕਾਨੀ।


 
Top