ਨਾਜ

Yaar Punjabi

Prime VIP
ਰਿਸਤਿਆ ਤੋ ਵੱਡੇ ਰਸਮ ਰਿਵਾਜ ਹੋ ਗਏ
ਕਈ ਚਨਾਬ ਚ ਡੁੱਬਦੀ ਆਵਾਜ ਹੋ ਗਏ
ਕਈਆ ਦੀ ਕਬਰ ਤੇ ਵੀ ਤਾਜ ਹੋ ਗਏ
ਕਈਆ ਦੇ ਇਸਕ ਰਾਜ ਹੋ ਗਏ
ਤੇ ਕਈਆ ਦੇ ਯਾਰ ਦਗਾਬਾਜ ਹੋ ਗਏ
ਪਹਿਲਾ ਅਣਖਾ ਖਾਤਿਰ ਮਾਰ ਮੁਕਾ ਦਿੱਤੇ
ਫਿਰ ਆਸਿਕਾ ਤੇ ਜੱਗ ਨੂੰ ਨਾਜ ਹੋ ਗਏ
ਅੱਜ ਕਲ ਕਰਨੇ ਇਸਕ ਕੰਮ ਕਾਜ ਹੋ ਗਏ
ਚੂੜੇ ਵਾਲੀ ਤੋ ਵੱਧ ਕੀਮਤੀ ਦਾਜ ਹੋ ਗਏ
ਚੜਦੀ ਜਵਾਨੀ ਵਾਲੇ ਇਸਕ ਕਹਿੰਦੇ ਸੋਹਣੀ ਪਰਵਾਜ ਹੋ ਗਏ
ਪਰ ਮਾਪਿਆ ਤੇ ਡਿਗਦੀ ਇਹ ਗਾਜ ਹੋ ਗਏ
ਮਨਦੀਪ ਵੇਖ ਲੈ ਸੋਹਣੇ ਪਿਆਰ ਨੂੰ ਪਰਖਕੇ
ਦੇਖੀ ਕਿਤੇ ਬਰਬਾਦੀ ਦੇ ਤਾ ਨੀ ਆਗਾਜ ਹੋ ਗਏ
 
Top