ਨਾ ਕਿਤੇ ਜੁਲਫਾ ਦੀ ਛਾਂ ਹੈ ਨਾ ਕਿਸੇ ਆਂਚਲ ਦੀ ਯਾਦ

gurpreetpunjabishayar

dil apna punabi
ਜਿਸ ਤੇ ਛਡ ਆਇਆ ਸਾਂ ਦਿਲ ਸੁਪਨੇ ਤੇ ਹਰ ਮੰਜਲ ਦੀ ਯਾਦ
ਦਾਗ ਬਣਕੇ ਬਹਿ ਗਈ ਮੱਥੇ ਤੇ ਉਸ ਸਰਦਲ ਦੀ ਯਾਦ

ਰਾਤ ਸੁਪਨੇ ਵਿਚ ਸੀ ਸ਼ਬਨਮ ਰੋ ਰਹੀ ਜੁਗਨੂੰ ਉਦਾਸ
ਦਿਨ ਚ੍ਹੜੇ ਨਾ ਟੇਕ ਆਵੇ ਆ ਰਹੀ ਜੰਗਲ ਦੀ ਯਾਦ

ਜਿੰਦਗੀ ਤੁਰਦੀ ਤੇ ਰੁਕਦੀ ਸੀ ਜਾਂ ਮੇਰੇ ਨਾਲ ਨਾਲ
ਉਮਰ ਦਾ ਹਾਸਿਲ ਬਣੀ ਉਸ ਖੂਬਸੂਰਤ ਪਲ ਦੀ ਯਾਦ

ਇਸ ਜਨਮ ਜਾ ਉਸ ਜਨਮ ਵਿਚ ਕੋਈ ਸੀ ਰਿਸ਼ਤਾ ਜਰੂਰ
ਆ ਰਹੀ ਜੋ ਖੰਡਰਾ ਸੁੱਕੀ ਨਦੀ ਤੇ ਥਲ ਦੀ ਯਾਦ

ਉਮਰ ਭਰਦੇ ਹਿਜਰ ਪਿਛੋ ਇਸ ਤਰਾ ਲਗਦੈ ਮਿਲਾਪ
ਇਕ ਤਰਫ ਫੁੱਲਾ ਦੀ ਵਾਦੀ ਇਕ ਤਰਫ ਦਲਦਲ ਦੀ ਯਾਦ

ਆ ਗਿਆ ,,ਗੁਰਪ੍ਰੀਤ ,,ਐਸਾ ਜਿੰਦਗੀ ਦਾ ਹੁਣ ਮਕਾਮ
ਨਾ ਕਿਤੇ ਜੁਲਫਾ ਦੀ ਛਾਂ ਹੈ ਨਾ ਕਿਸੇ ਆਂਚਲ ਦੀ ਯਾਦ


ਲੇਖਕ ਗੁਰਪ੍ਰੀਤ
 
Top