ਨਾ ਕਰ ਵੇ ਤੂੰ ਮੇਰੀ ਮੇਰੀ

:soਨਾ ਕਰ ਵੇ ਤੂੰ ਮੇਰੀ ਮੇਰੀ
ਹੋ ਜਾਣਾ ਮਿੱਟੀ ਦੀ ਢੇਰੀ
ਮੌਤ ਦੇ ਪੰਜਿਆਂ ਕੋਲੋਂ ਫਿਰ ਨਾ ਕਿਸੇ ਬਚਾਣਾ ਵੇ
ਖਾਲੀ ਹੱਥ ਹੀ ਆਇਆਂ ਬੰਦਿਆਂ ਖਾਲੀ ਜਾਣਾ ਵੇ

ਕੋਠੀਆਂ ਕਾਰਾਂ ਮੌਜ ਬਹਾਰਾਂ ਸਦਾ ਨਾ ਰਹਿਣੀਆਂ ਵੇ
ਰਿਸ਼ਤੇ ਨਾਤੇ ਟੁੱਟ ਜਾਣੇ ਵਾਂਗਰ ਕੱਚੀਆਂ ਟਹਿਣੀਆਂ ਵੇ
ਜਿੰਨਾ ਕੁੱਝ ਤੂੰ ਪਾਇਆ ਇਥੇ ਸਭ ਗਵਾਣਾ ਵੇ
ਖਾਲੀ ਹੱਥ ਹੀ ਆਇਆਂ ਬੰਦਿਆਂ ਖਾਲੀ ਜਾਣਾ ਵੇ
:o
ਨਿੱਤ ਦੀ ਆਕੜ ਝੂੱਠੀ ਜਿਹੀ ਸ਼ਾਨ ਏ ਛੱਡ ਦੇ ਵੇ
ਸਭ ਨੂੰ ਕੌੜਾ ਬੋਲਣ ਵਾਲੀ ਜੁਬਾਨ ਏ ਛੱਡ ਦੇ ਵੇ
ਕੀ ਫਾਇਦਾ ਜੇ ਪਿਆਰ ਦੇ ਨਾਲ ਤੂੰ ਨਹੀ ਬੁਲਾਣਾ ਵੇ
ਖਾਲੀ ਹੱਥ ਹੀ ਆਇਆਂ ਬੰਦਿਆਂ ਖਾਲੀ ਜਾਣਾ ਵੇ

ਮਾੜੇ ਚੰਗੇ ਹਰ ਬੰਦੇ ਨੂੰ ਜੀ ਕਹਿਣਾ ਸਿਖ ਬੰਦਿਆ
ਰੱਬ ਦੀ ਰਜਾ ਦੇ ਵਿਚ ਸਦਾ ਤੂੰ ਰਹਿਣਾ ਸਿਖ ਬੰਦਿਆ
ਉਹਦੇ ਨਾਮ ਨੇ ਤੈਨੂੰ ਪਾਰ ਲੰਘਾਣਾ ਵੇ
ਖਾਲੀ ਹੱਥ ਹੀ ਆਇਆਂ ਬੰਦਿਆਂ ਖਾਲੀ ਜਾਣਾ ਵੇ
 

GREWAL BAI

Member
very nice Lyrics akaljot ji

[ਖਾਲੀ ਹੱਥ ਹੀ ਆਇਆਂ ਬੰਦਿਆਂ ਖਾਲੀ ਜਾਣਾ ਵੇ]
 
Top