ਨਸ਼ਾ ਸੱਤਾਂ ਸ਼ਰਾਬਾਂ ਵਿਚ ਨਹੀਂ ਹੁੰਦਾ, ਜਿੰਨਾ ਨਸ਼ਾ ਮਹਿਬੂਬ ਦੀ ਅੱਖ ਦਾ ਏ । ਓਥੇ ਬੂਟੇ ਅੰਗੂਰੀ ਦੇ ਉੱਗ ਪੈਂਦੇ, ਜਿਥੇ ਕਦਮ ਮਹਿਬੂਬ ਜਾ ਰੱਖਦਾ ਏ । ਉਹਦੇ ਹੋਂਠ ਯਾਕੂਤ ਨੂੰ ਮਾਤ ਪਾਂਦੇ, ਉਹਦੀ ਨਾਫ਼ 'ਚ ਨਾਫ਼ਾ ਵੀ ਵੱਖਦਾ ਏ । ਉਹਦਾ ਹੁਸਨ ਬਿਆਨ ਕੀ ਕਰਾਂ ,ਦਾਮਨ', ਉਹਦਾ ਸਾਇਆ ਵੀ ਯੂਸਫ਼ ਦੀ ਦੱਖ ਦਾ ਏ ।