ਨਵੇ ਰਾਝਿਆਂ ਨਵੀਆਂ ਹੀਰਾਂ

Lally Apra

_love_punjab_love_me_
ਨਿੱਤ ਨਵੇ ਕਿੱਸੇ ਬਣਦੇ ਹੁਣ ਨਵੇ ਰਾਝਿਆਂ ਨਵੀਆਂ ਹੀਰਾਂ ਦੇ
ਕਿਸੇ ਕਿਤਾਬ ਚ ਆਉਣ ਦੇ ਕਾਬਿਲ ਨਹੀ ਕਿਰਦਾਰ ਇਹਨਾਂ ਫਕੀਰਾਂ ਦੇ

ਮੈਵੀਂ ਤਾਂ ਤੁਰਿਆਂ ਜਾਂਦਾ ਸੀ ਇਸ਼ਕ ਵਾਲਿਆਂ ਮਹਿਲਾਂ ਨੂੰ
ਪਰ ਭਟਕ ਗਿਆ ਰਾਹ ਪਿੰਡ ਪਹੁੰਚ ਗਿਆ ਆਖਰ ਨੂੰ ਪੀੜਾਂ ਦੇ

ਮੈ ਸੁਪਨੇ ਵਿੱਚ ਵੀ ਨਹੀ ਸੋਚਿਆ ਸੀ ਮੈਨੂੰ ਇੰਨਾ ਮਾਣ ਸਨਮਾਣ ਮਿਲੂ
ਗਲ਼ ਹਾਰ ਪਾਏ ਸਭ ਨੇ ਮੇਰੇ ਕਈ ਵਿਲਕਦੀਆਂ ਤਕਦੀਰਾਂ ਦੇ

ਆਸਾਂ ਦੇ ਕੱਪੜੇ ਸਿਵਾਂਉਣ ਗਿਆ ਸੀ ਨਵੇ ਨਵੇ ਦਰਜੀ ਕੋਲੋ
ਮੁੜ ਆਇਆਂ ਹਾਂ ਬੈਗ ਭਰਾਂ ਕੇ ਉਸ ਕੋਲੋ ਲੀਰਾਂ ਦੇ

ਧਰਤੀ ਉੱਤੇ ਰਹਿ ਕੇ ਸਾਰੀ ਧਰਤੀ ਤੇ ਕਬਿਜ ਹੋ ਗਏ
ਲਾਲੀ ਹੁਣ ਅੰਬਰ ਖਰੀਦ ਲੈਣ ਦੇ ਨਿਸ਼ਾਨੇ ਬਣੇ ਆਮੀਰਾਂ ਦੇ

...........by ..... lally apra
 
Ginni%20Singh.gif
dr.gif
 
Top