ਨਵੇਂ ਸਾਲ ਦਾ ਸਲਾਮ

harjotsandhu

Well-known member
ਨਵੇਂ ਆਏ ਸਾਲ ਦਾ ਸਲਾਮ ਮੇਰੇ ਦੋਸਤੋ |


ਖੁਸ਼ੀਆਂ ਤੇ ਖੇੜੇ ਸਦਾ ਵੇਹੜੇ ਰਹਿਣ ਵੱਸਦੇ,
ਰੰਗਲੇ ਜਿਹੇ ਮੁਖੜੇ ਸਦਾ ਰਹਿਣ ਹੱਸਦੇ,
ਰਹੇ ਸਦਾ ਬੁੱਲਾਂ ਤੇ ਮੁਸਕਾਨ ਮੇਰੇ ਦੋਸਤੋ,
ਨਵੇਂ ਆਏ ਸਾਲ ਦਾ ਸਲਾਮ ਮੇਰੇ ਦੋਸਤੋ |


ਜਿਹੜੇ ਮੇਰੇ ਯਾਰ ਮੇਰੇ ਨਾਲ ਸਦਾ ਰਹੇ ਨੇ,
ਚੰਗੇ ਮਾੜੇ ਵੇਲੇ ਜਿੰਨਾ ਰਲ ਮਿਲ ਸਹੇ ਨੇ,
ਓਹਨਾ ਨਾਮ ਸ਼ੈਰੀ ਦਾ ਕਲਾਮ ਮੇਰੇ ਦੋਸਤੋ,
ਨਵੇਂ ਆਏ ਸਾਲ ਦਾ ਸਲਾਮ ਮੇਰੇ ਦੋਸਤੋ |
 
Top