ਗ਼ਜ਼ਲ "ਰਿਸ਼ਤਿਆਂ ਦੇ ਧੁੰਦਲਕੇ 'ਚੋਂ ਮੈਨੂ ਹੈ ਚਾ&#260

ਪਿੰਜਰੇ ਦਾ ਖੌਫ਼ ਹੈ ਜਾਂ ਆਹਲਣੇ ਦਾ ਹੈ ਪਿਆਰ |
ਪੰਛੀਆਂ ਦਾ ਨੇੜ ਵਧਦਾ ਜਾ ਰਿਹਾ ਹੈ ਬਿਰਖ ਨਾਲ |

ਓਹ ਕਿਸੇ ਵਿਸ਼ਵਾਸ ਦੀ ਗੱਲ ਕਰ ਰਹੇ ਨੇ ਵਾਰ ਵਾਰ,
ਬਿਰਖ ਦੀ ਛਾਂ ਮਾਣ ਕੇ ਜੋ ਮਿਲ ਗਏ ਆਰੀ ਦੇ ਨਾਲ |

ਬਿਰਖ ਦੀ ਮਾਸੂਮੀਅਤ ਤੇ ਬਹੁਤ ਹੀ ਆਓਂਦਾ ਹੈ ਪਿਆਰ,
ਨਾ ਬਚਾ ਸੱਕਿਆ ਫਲਾਂ ਨੂੰ ਕੱਜ ਕੇ ਪੱਤਿਆਂ ਦੇ ਨਾਲ |

ਜਾਪਦੈ ਤੈਨੂ ਡਰਾਓਂਦੀ ਹੈ ਤੇਰੇ ਮਨ ਦੀ ਹਵਾੜ੍ਹ,
ਜਾਣ ਬੁਝ ਕੇ ਕੌਣ ਨਹੀਂ ਤੁਰਦਾ ਭਲਾ ਖੁਸ਼ਬੂ ਦੇ ਨਾਲ |

ਪੈਰ ਸਨ ਤੇ ਸਫਰ ਸੀ, ਸਾਂਹਵੇਂ ਦਿਸ਼ਾ ਕੋਈ ਨਾ ਸੀ,
ਰੇਤਲੇ ਰਾਹਾਂ 'ਚ ਥੱਕਿਆਂ, ਪੈੜ ਤੇਰੀ ਭਾਲ ਭਾਲ |

ਨੂਰ ਦਾ ਝਲਕਾਰਾ ਦੇ ਕੇ ਮੀਟੀਆਂ ਅਖੀਆਂ ਕਿਸੇ
ਰਿਸ਼ਤਿਆਂ ਦੇ ਧੁੰਦਲਕੇ 'ਚੋਂ ਮੈਨੂ ਹੈ ਚਾਨਣ ਦੀ ਭਾਲ |
 

no man

Member
Re: ਗ਼ਜ਼ਲ "ਰਿਸ਼ਤਿਆਂ ਦੇ ਧੁੰਦਲਕੇ 'ਚੋਂ ਮੈਨੂ ਹੈ ਚਾ&

nice bro
 
Top