ਮੈ ਕੁੱਝ ਹੋਰ ਨਹੀ ਹਮੇਸ਼ਾ ਇਨਸਾਨ ਬਣਨਾ ਲੋਚਦਾ ਰਿਹ&#26

ਕੀ ਕਿਹਾ ਤੂੰ ???
ਅੱਛਾ ਹੁਣ ਤੂੰ ਜਵਾਨ ਲੜਾਓਣਾ !!!!!
ਮੈ ਤੇਰੇ ਕੰਨ ਤੇ ਰਾਖੜਾ ਮਾਰਨਾ !!!!!
ਨਾ ਹੁਣ ਤੂੱ ਬੌਲੀ ਹੋਗੀ??????
ਹੋਰ ਚਮਬਲਾ ਆਪਣੇ ਲਾਡਲੇ ਨੂੰ
ਜਾ ਮੇਰੇ ਘਰੋਂ ਨਿਕਲਜਾ !!!
ਨਹੀ ਛੱਡਦੇ ਖਹਿੜਾ ਇੰਨਕਲਾਬੀਆ ਦਾ
ਅੱਗ ਲਾਅਦੇ ਸਾਹਿਤ ਮਾਰਕਸ,ਲੈਨਿਨ ਦਾ
ਮੈਂ ਆਪਦੇ ਘਰ ਨੂੰ ਨਕਸਲੀਆਂ ਦਾ ਵਿਹੜਾ ਨੀ ਬਣਨ ਦੇਣਾ
ਤੇ ਨਾਹੀ ਅੱਧੀ ਰਾਤ ਨੂੰ ਬਕਵਾਸ ਲੈਕਚਰਾਂ ਦਾ ਸ਼ੋਰ ਸੁਣਨਾ ਚਾਂਉਦਾ ਹਾਂ
ਪਰ ਤੂੰ ਤਾਂ ਦੋਗਲਾਂ ਨਿਕਲਿਆ ਪੁੱਤ !!!!!!
ਮੈ ਤੇਰੇ ਰੱਦੀਖਾਨੇ ਚ ਖਾੜਕੂਆਂ ਦਾ ਗੰਦਮੰਦ ਜਾ ਵੀ ਦੇਖਿਆ
ਤੇ ਦੋ ਚਾਰ ਗੋਲੀਆ ਦੇ ਛਿਲੜ
ਅੱਛਾ ਹੁਣ ਤੂੰ ਓਨਾਂ ਪਿਛੇ ਵੀ ਲੱਗਿਆਂ ਫਿਰਦਾ ਖਤਰੇ ਨੂੰ ਟਾਲਦਾ
ਹਾਹਾਹਾਹਾ
ਤੂੰ ਮੇਰਾ ਤਾਂ ਕੀ !!!
ਤੂੰ ਤਾਂ ਓਨਾ ਦੋ ਧੜਿਆਂ ਦਾ ਵੀ ਬਣਦਾ ਨਜਰ
ਨਹੀ ਆ ਰਿਹਾ ਕਿਸੇ ਪਾਸੋ
ਜਾ ਤੁਰਜਾ ਹੁਣ ਹੋਜਾ ਦਫਾ ਸਾਲਾ ਲਫੈਂਡ ਜਾ!!!!
ਏਨੇ ਕ ਬੋਲ ਝੋਲੀ ਪਾ ਕਿ ਮੈਂ
ਦਰਵਾਜੇ ਦੀ ਦਹਿਲੀਜ ਤੇ ਜਾ ਖੜਾ ਹੋਇਆ
ਚੱਕ ਕੇ ਸੈਂਕਲ ਜਿਹੜਾ ਚੋਥੀ ਚ ਫਸਟ ਆਓਣ ਕਰਕੇ ਮੰਗਿਆ
ਤੇ ਮਿਲਿਆ ਗਿਆਰਵੀ ਚ ਫੇਲ ਹੋਣ ਤੱਕ
ਤੇ ਰੱਖ ਲਿਆ ਕਿਤਾਬਾਂ ਚਾ ਢੇਰ
ਜਿਹੜਾ ਮੇਰੇ ਬਾਪੂ ਨੂੰ
ਮੌਤ ਨਾਲੋਂ ਵਧ ਡਰਾਉਦਾਂ ਸੀ
ਤੇ ਚੱਲ ਪਿਆ ਮੈ ਕਿਤੇ ਦੂਰ ਦਰਾਢੇ ਵੱਲ
ਇੰਨਸਾਨਾਂ ਦੀ ਮਹਾਨਗਰੀ ਵੱਲ
ਜਿੱਥੇ ਕਾਮਰੇਡ,ਖਾਲਿਸਤਾਨੀ,ਆਸਤਿਕ,ਨਾਸਤਿਕ ਨੀ
ਸਿਰਫ ਤੇ ਸਿਰਫ ਇੰਨਸਾਨ ਬਣਾਇਆ ਜਾਂਦਾ !!!
ਕਿਸੇ ਫਿਰਕੇ ਦੀ ਮੈਲ ਲਾ ਕੇ
ਭੇਡ ਦੀ ਖੱਲ ਵਾਂਗ
ਤੇ ਇਹੀ ਸਭ ਕੁੱਝ ਮੈ
ਚਾਰ ਵਿਸਵੇ ਦੇ ਮਕਾਨ ਚ ਰਹਿ ਕੇ ਵੀ ਕਰ ਸਕਦਾ ਸੀ ਬਾਪੂ !!!
ਇਤਿਹਾਸਾ ਦੇ ਵਰਕੇ ਫਰੋਲ ਕਿ ਸਭਣਾ ਦੇ
ਤੇ ਸਾਇਦ ਮੇਰਾ ਬਾਪ ਇਹ ਅੰਦਾਂਜਾ ਲਾਓਣਾ ਸਿਖਿਆ ਹੁੰਦਾ ਕਿ
ਮੈ ਕੁੱਝ ਹੋਰ ਨਹੀ
ਹਮੇਸ਼ਾ ਇਨਸਾਨ ਬਣਨਾ ਲੋਚਦਾ ਰਿਹਾਂ ਹਾਂ
ਹਾਂ ਹਾਂ ਬਾਪੂ !!! ਹਮੇਸ਼ਾ ਇਨਸਾਨ ਬਣਨਾ ਲੋਚਦਾ ਰਿਹਾਂ ਹਾਂ........
|| ਮਨਿੰਦਰ ਬੇਈਮਾਨ © 26 ਅਗਸਤ,2014 ||
 
Re: ਮੈ ਕੁੱਝ ਹੋਰ ਨਹੀ ਹਮੇਸ਼ਾ ਇਨਸਾਨ ਬਣਨਾ ਲੋਚਦਾ ਰਿਹ

shukrya :)

mere kol jyada time tan nai hunda bt kosish karda rhanga k jo v post pava changi pava te ohna veera di v pava jo khud likhde ne :)
 
Top