ਅੱਜ ਫਿਰ ਇੱਕ ਸ਼ੀਸ ਤੇਰੇ ਕਦਮਾਂ ਤੇ ਝੁਕਾਇਆ ਜਾਵੇਗ&#26

ਅੱਜ ਫਿਰ ਇੱਕ ਸ਼ੀਸ ਤੇਰੇ ਕਦਮਾਂ ਤੇ ਝੁਕਾਇਆ ਜਾਵੇਗਾ
ਪਰਿਆ ਦੇ ਵਿੱਚ ਮੋਤ ਦਾ ਦਰਬਾਰ ਸਜਾਇਆ ਜਾਵੇਗਾ

ਨਜਰ ਨੂੰ ਤੇਰੀ ਨਜਰ ਨਾਲ ਮਿਲਾਉਣ ਦੀ ਮਿਲੇਗੀ ਸਜ਼ਾ
ਇੱਕ ਹੋਰ ਬੇ-ਦੋਸ਼ ਤੇਰੇ ਸ਼ਿਹਰ ਫਿਰ ਲਿਆਇਆ ਜਾਵੇਗਾ

ਨੋਚਿਆ ਜਾਵੇਗਾ ਮਾਸ ਵਹਿ ਜਾਣਾ ਖੂਨ ਦਾ ਕਤਰਾ ਕਤਰਾ
ਮੋਤ ਨੂੰ ਬੁਲਾ ਕੇ ਤੇਰੇ ਸਾਹਮਣੇ ਉਸਨੂੰ ਦਫਨਾਇਆ ਜਾਵੇਗਾ

ਤੂੰ ਤੇ ਤੇਰਾ ਸ਼ਹਿਰ ਜਰੂਰ ਬਣ ਜਾਏਗਾ ਇੱਕ ਦਿੰਨ ਜੰਗਲ
ਜਦੋਂ ਵੀ ਬੇ-ਗੁਨਾਹ ਕੋਈ ਤੇਰਾ ਮੁਜਰਮ ਬਣਾਇਆ ਜਾਵੇਗਾ

ਨਜ਼ਰਾਂ ਦਾ ਜੁਰਮ ਆਪਣਾ ਵੀ ਤੈਨੂੰ ਕਦੇ ਕਬੂਲ ਕਰਨਾ ਪੈਣਾ
ਸੋਹਲ ਤੋਂ ਵੀ ਬੇ-ਗੁਨਾਹੀ ਦਾ ਪਰਦਾ ਜਦੋਂ ਹਟਾਇਆ ਜਾਵੇਗਾ

ਆਰ.ਬੀ.ਸੋਹਲ​


progress.gif
 
Top