ਸਾਥ ਤੇਰੇ ਨੂੰ ਤਰਸਦਿਆਂ ਰੂਹ ਦੁਨੀਆ ਤੋਂ ਉਡ ਜਾਏਗ&#26

gurpreetpunjabishayar

dil apna punabi
ਹੁਣ ਬਿਨ ਤੇਰੇ ਨਹੀਂ ਰਹਿ ਹੁੰਦਾ
ਪਰ ਦੁਨੀਆ ਨੂੰ ਨਹੀ ਕਹਿ ਹੁੰਦਾ
ਕੀ ਦੁਨੀਆ ਤੇਰੇ ਮੇਰੇ ਰਿਸ਼ਤੇ ਨੂੰ
ਏ ਦੁਨੀਆ ਸਮਝ ਵੀ ਪਾਏਗੀ
ਜਾਂ ਸਾਥ ਤੇਰੇ ਨੂੰ ਤਰਸਦਿਆਂ
ਰੂਹ ਦੁਨੀਆ ਤੋਂ ਉਡ ਜਾਏਗੀ

ਦਿਲ ਕਰਦਾ ਜਗ ਨੂੰ ਆਖ ਦਿਆਂ
ਮੇਰਾ ਓਹਦੇ ਬਿਨਾ ਗੁਜੀਰੀ ਨਹੀਂ
ਇਸ ਖੂਬ ਲਮੇਰੀ ਜਿੰਦਗੀ ਵਿੱਚ
ਬਿਨਾ ਓਹਦੇ ਕੋਈ ਸਹਾਰਾ ਨਹੀ
ਕੀ ਸਾਥ ਤੇਰੇ ਦੀ ਮਨਜੂਰੀ
ਮੈਨੂੰ ਮਿਲ ਪਾਏਗੀ
ਜਾਂ ਸਾਥ ਤੇਰੇ ਨੂੰ ਤਰਸਦਿਆਂ
ਰੂਹ ਦੁਨੀਆ ਤੋਂ ਉਡ ਜਾਏਗੀ

ਇਹ ਸਾਂਝ ਮੁਹੱਬਤਾ ਵਾਲ ਜੋ
ਤੂੰ ਮੇਰੇ ਨਾਲ ਪਾਈ ਏ
ਇਹ ਜਿੰਦਗੀ ਕਿੱਦਾਂ ਜਿਉਣੀ ਏ
ਇਹ ਨਵੇ ਹੀ ਜਿੰਦਗੀ ਨਵੇ ਰਾਹ
ਕੀ ਮੰਜਲ ਤੇ ਪਹੁਚ ਪਾਈ ਗੇ
ਜਾਂ ਸਾਥ ਤੇਰੇ ਨੂੰ ਤਰਸਦਿਆਂ
ਰੂਹ ਦੁਨੀਆ ਤੋਂ ਉਡ ਜਾਏਗੀ

ਇਕ ਰੱਬ ਅੱਗੇ ਅਰਜੋਈ ਏ
ਨਾ ਵੱਖ ਕਰੀ ਦੋਹਾ ਰੂਹਾ ਨੂੰ
ਅੱਜ ਪਿਆਰ ਦਾ ਸਾਵਣ ਮਿਲਿਆ ਏ
ਮੁੱਦਤਾਂ ਤੋਂ ਸੁੱਕਿਆ ਖੂਹਾਂ ਨੂੰ
ਜੇ ਇਹ ਸੁਣ ਲਈ ਤਾਂ ਵਾਦਾ ਏ
ਕਦੇ ਹੋਰ ਅਰਜ ਨਾ ਆਏਗੀ
ਜਾਂ ਸਾਥ ਤੇਰੇ ਨੂੰ ਤਰਸਦਿਆਂ
ਰੂਹ ਦੁਨੀਆ ਤੋਂ ਉਡ ਜਾਏਗੀ

ਇਕ ਤੂੰ ਹੋਵੇਂ ਇਕ ਮੈਂ ਹੋਵਾ
ਕੋਈ ਹੋਰ ਨਾ ਕੋਈ ਹੋਵੇ
ਤੂੰ ਕਹੀ ਸਾਵੇ ਮੈ ਸੁਣਦਾ ਰਹਾ
ਕੀ ਪਤਾ ਕਦੋਂ ਤੱਕ ਇਹੋ ਜਿਹੀ
ਇਕ ਸ਼ਾਮ ਸੰਧੂਰੀ ਛਾਏਗੀ
ਜਾਂ ਸਾਥ ਤੇਰੇ ਨੂੰ ਤਰਸਦਿਆਂ
ਰੂਹ ਦੁਨੀਆ ਤੋਂ ਉਡ ਜਾਏਗੀ

ਲੇਖਕ ਗੁਰਪ੍ਰੀਤ
 
Top