ਧੁੱਪਾਂ ਸਹਿ ਗੇੜੇ 'ਉਹਦੇ' ਪਿੱਛੇ ਮਾਰੇ ਯਾਦ ਆਉਣ

ਦਿਨ ਕਾਲਜਾਂ ਚ ਬੀਤੇ ਉਹ ਸਾਰੇ ਯਾਦ ਆਉਣ,
ਚਾਹੇ ਮਿਲ ਜਾਵੇ ਐਸ਼ ਕੁੱਲ ਵਿੱਚ ਪਰਦੇਸਾਂ
ਧੁੱਪਾਂ ਸਹਿ ਗੇੜੇ 'ਉਹਦੇ' ਪਿੱਛੇ ਮਾਰੇ ਯਾਦ ਆਉਣ ,
ਰਿਹਾ ਰੱਬ ਵਾਂਗ ਜਿਹਨਾ ਤੇ ਭਰੋਸਾ ਦਿਲ ਨੂੰ,
ਨਾਲ ਡਟਦੇ ਰਹੇ ਸੱਚੇ ਉਹ ਯਾਰ ਯਾਦ ਆਉਣ,
ਹਿੱਕ ਤਾਣ ਜੋ ਖਿਲਾਫ ਸਾਡੇ ਰਹੇ ਲੜਦੇ
ਵੈਰੀ ਦੁਸ਼ਮਣ ਤੇ ਖਾਂਦੇ ਸੀ ਜੋ ਖਾਰ ਯਾਦ ਆਉਣ,
ਨਹੀਂ ਭੁੱਲਣੀ ਉਹ ਰੂਹ ਜਿਸ ਪਿਆਰ ਸੀ ਸਿਖਾਇਆ
ਦਿਲ ਜਿੱਤ ਕੇ ਵੀ ਜੀਹਤੋਂ ਗਏ ਹਾਰ ਯਾਦ ਆਉਣ,
ਜਿਹੜੇ ਪੈਰ- ਪੈਰ ਉੱਤੇ ਦੁੱਖ-ਸੁੱਖ ਸੀ ਵੰਡਾਉਂਦੇ
ਸੀ ਕਲਾਸਮੇਟ ਲੈਂਦੇ ਮੇਰੀ ਸਾਰ ਯਾਦ ਆਉਣ
 
Top